ਪੁਲਿਸ ਵਾਲਿਆਂ ਦਾ ਇੱਕ ਹੋਰ ਰੂਪ ਆਇਆ ਸਾਹਮਣੇ

Tags

ਲੁਧਿਆਣਾ ਤੋਂ ਲਗਾਤਾਰ ਕੁਝ ਖ਼ਬਰਾਂ ਆ ਰਹੀਆਂ ਸੀ ਕਿ ਡੀਐਮਸੀ ਹਸਪਤਾਲ 'ਚ ਇੱਕ ਮਹਿਲਾ ਕਰੋਨਾਵਾਇਰਸ ਤੋਂ ਪੌਜ਼ੇਟਿਵ ਪਾਈ ਗਈ ਹੈ। ਇਸ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਮਹਿਲਾ ਦੇ ਟੈਸਟ ਮੁੱਢਲੀ ਸਟੇਜ ਤੇ ਹੀ ਪੌਜ਼ੇਟਿਵ ਪਾਏ ਗਏ ਹਨ। ਜਦੋਂਕਿ ਉਸ ਦੇ ਸੈਂਪਲ ਪੁਣੇ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਦੇ ਕਰੋਨਾਵਾਇਰਸ ਪੀੜਤ ਹੋਣ ਦੀ ਪੁਸ਼ਟੀ ਹੋਵੇਗੀ। ਡੀਸੀ ਨੇ ਕਿਹਾ ਕਿ ਕੁਝ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਜਿਨ੍ਹਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਕਿਸੇ ਵੀ ਦੁਕਾਨ ਜਾਂ ਮੰਡੀ ਆਦਿ 'ਚ ਜਾ ਕੇ ਸਾਮਾਨ ਲੈਣ ਦੀ ਵੀ ਕੋਈ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਘਰਾਂ 'ਚ ਹੀ ਦੁੱਧ ਸਬਜ਼ੀਆਂ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਘਰੇਲੂ ਵਰਤੋਂ ਦੀਆਂ ਚੀਜ਼ਾਂ ਤੇ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਲੋਕ ਨੂੰ ਅਫ਼ਵਾਹਾਂ ਤੋਂ ਬਚਣ ਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ੋਮੈਟੋ ਤੇ ਸਵਿਗੀ ਨਾਲ ਵੀ ਰਾਸ਼ਨ ਸਪਲਾਈ ਕਰਨ ਦੀ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਲੁਧਿਆਣਾ 'ਚ ਹੁਣ ਤੱਕ 45 ਲੋਕਾਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ 'ਚ ਹੁਣ ਤੱਕ 33 ਨੈਗੇਟਿਵ ਆਏ ਹਨ ਤੇ 12 ਦੀ ਰਿਪੋਰਟ ਹਾਲੇ ਉਡੀਕੀ ਜਾ ਰਹੀ ਹੈ।