ਪੰਜਾਬ ਦੇ ਇੱਕ ਹੋਰ ਜਿਲ੍ਹੇ 'ਚ ਕੋਰੋਨਾ ਵਾਇਰਸ ਨੇ ਪਸਾਰੇ ਪੈਰ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲ੍ਹੇ ਪਟਿਆਲਾ 'ਚ ਸ਼ਨੀਵਾਰ ਸ਼ਾਮ ਨੂੰ ਕੋਰੋਨਵਾਇਰਸ ਦਾ ਪਹਿਲਾ ਕੇਸ ਦਰਜ ਕੀਤਾ ਗਿਆ। ਇੱਕ 21 ਸਾਲਾ ਨੌਜਵਾਨ, ਜੋ 20 ਮਾਰਚ ਨੂੰ ਨੇਪਾਲ ਤੋਂ ਵਾਪਸ ਆਇਆ ਸੀ, ਕੋਰੋਨਾ ਟੈਸਟ 'ਚ ਪੌਜ਼ੇਟਿਵ ਹੈ। ਇਸ ਤੋਂ ਬਾਅਦ ਉਸ ਨੂੰ ਅੰਬਾਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਟਿਆਲਾ ਦੇ ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਲਈ ਮਰੀਜ਼ ਦੇ ਨਜ਼ਦੀਕੀ ਸੰਪਰਕਾਂ ਦੇ 14 ਨਮੂਨੇ ਇਕੱਠੇ ਕੀਤੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਮਰੀਜ਼ ਨੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਸੀ ਜਿਸ ਤੋਂ ਬਆਦ 26 ਮਾਰਚ ਨੂੰ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਪੀ ਜੀ ਆਈ ਐਮ ਈ ਆਰ, ਚੰਡੀਗੜ੍ਹ ਦੀ ਰਿਪੋਰਟ ਨਾਲ ਪਟਿਆਲਾ ਦੀ ਸਿਹਤ ਵਿਭਾਗ ਟੀਮ ਪੁਲਿਸ ਪਾਰਟੀ ਨਾਲ ਲੜਕੇ ਦੇ ਜੱਦੀ ਪਿੰਡ ਰਾਮਨਗਰ ਪਹੁੰਚੀ। ਸਿਹਤ ਵਿਭਾਗ ਨੇ ਪਹਿਲਾਂ ਹੀ ਪਿੰਡ ਵਿੱਚ ਨਜ਼ਦੀਕੀ ਸੰਪਰਕਾਂ ਦੀ ਪਛਾਣ ਕਰਨ ਲਈ ਚਾਰ ਨਿਗਰਾਨੀ ਟੀਮਾਂ ਭੇਜ ਦਿੱਤੀਆ ਸਨ। ਸਿਹਤ ਵਿਭਾਗ ਨੇ ਖੁਲਾਸਾ ਕੀਤਾ ਕਿ ਮਰੀਜ਼ ਚੰਡੀਗੜ੍ਹ ਦੀ ਇੱਕ ਨਿੱਜੀ ਫਰਮ ਵਿੱਚ ਕੰਮ ਕਰਦਾ ਸੀ। ਖਾਸ ਤੌਰ 'ਤੇ, ਮਰੀਜ਼ ਨੇ ਹਾਲ ਹੀ ਵਿੱਚ ਇੱਕ ਹੋਰ ਨੇੜਲੇ ਪਿੰਡ ਸ਼ਾਹਪੁਰ ਦਾ ਦੌਰਾ ਕੀਤਾ ਸੀ। ਇਸ ਤੋਂ ਬਆਦ ਸ਼ਾਹਪੁਰ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਨਾਲ ਲੌਕਡਾਉਨ ਕਰ ਦਿੱਤਾ ਹੈ।