ਆਪ ਚੋਂ ਰੁੱਸੇ ਲੀਡਰਾਂ ਨੂੰ ਆਇਆ ਬੁਲਾਵਾ, ਹੁਣ ਖਹਿਰਾ, ਛੋਟੇਪੁਰ ਤੇ ਗਾਂਧੀ ਕਰਨਗੇ ਆਪ 'ਚ ਐਂਟਰੀ!

Tags

ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਅੱਜ ਦੱਬ ਕੇ ਇੱਕ ਦੂਜੇ ਬਿਆਨਬਾਜੀਆਂ ਹੋਈਆਂ। ਇਸ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਕਾਂਗਰਸ ਪਾਰਟੀ ‘ਤੇ ਨਿ ਸ਼ਾ ਨੇ ਲਗਾਏ ਉੱਥੇ ਹੀ ਆਪ ਤੋਂ ਵੱਖ ਹੋ ਚੁਕੇ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ‘ਤੇ ਨਿ ਸ਼ਾ ਨਾ ਸਾਧਿਆ। ਸੁਖਪਾਲ ਖਹਿਰਾ ਨੇ ਕਿਹਾ ਕਿ ਕੀ ਇਹ ਸਦਨ ਬਾਹਰ ਡਰਾਮੇ ਕਰਨ ਲਈ ਬਣਿਆ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸਭ ਤੋਂ ਖਤਰਨਾਕ ਮੁੱਦਾ ਡੀਜੀਪੀ ਦਿਨਕਰ ਗੁਪਤਾ ਦਾ ਬਿਆਨ ਸੀ ਉਸ ਨੂੰ ਵਿ ਰੋ ਧੀ ਪਾਰਟੀ ਵੱਲੋਂ ਉਸੇ ਤਰ੍ਹਾਂ ਹੀ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਜੇਕਰ ਵਿਰੋਧੀਆਂ ਨੇ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਮੁੱਦਾ ਫੜਿਆ ਤਾਂ ਉਹ ਵੀ ਉਸੇ ਤਰ੍ਹਾਂ ਹੀ ਛੱਡ ਦਿੱਤਾ।

ਖਹਿਰਾ ਨੇ ਕਿਹਾ ਕਿ ਇਹ ਸਦਨ ਤੋਂ ਬਾਹਰ ਸਿਰਫ ਲੋਕਾਂ ਨੂੰ ਦਿਖਾਉਣ ਲਈ ਡਰਾਮੇਬਾਜੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਦਾ ਇਹ ਫਰਜ ਹੁੰਦਾ ਹੈ ਕਿ ਹਰ ਮੁੱਦੇ ਨੂੰ ਕਿਸੇ ਸਿੱਟੇ ‘ਤੇ ਲੈ ਕੇ ਜਾਵੇ। ਇਸ ਮੌਕੇ ਖਹਿਰਾ ਨੇ ਵੀ ਆਪ ਵਿਧਾਇਕਾਂ ਦੀ ਗੱਲ ‘ਤੇ ਮੋਹਰ ਲਗਾਈ ਕਿ ਸਦਨ ਦੀ ਕਾਰਵਾਈ ਲਾਇਵ ਹੋਣੀ ਚਾਹੀਦੀ ਹੈ।ਖਹਿਰਾ ਦਾ ਕਹਿਣਾ ਹੈ ਕਿ ਹਾਲਾਤ ਇਹ ਹਨ ਕਿ ਸਦਨ ਦੀ ਕਾਰਵਾਈ ਅੱਜ ਮਾਤਰ ਡਰਾਮਾ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਜਿਹੜੀਆਂ ਗੱਲਾਂ ਅੱਜ ਵਿਧਾਨ ਸਭਾ ਦੇ ਅੰਦਰ ਰੱਖਣੀਆਂ ਚਾਹੀਦੀਆਂ ਹਨ ਉਹ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਆ ਕੇ ਵਿਧਾਨ ਸਭਾ ਦੇ ਬਾਹਰ ਕੋਈ ਲਾਲੀਪਾਪ ਫੜ ਕੇ ਅਤੇ ਕੋਈ ਛੁਣਛੁਣੇ ਫੜ ਕੇ ਪ੍ਰਦਰਸ਼ਨ ਕਰਦੇ ਹਨ।