ਢੱਡਰੀਆਂ ਵਾਲੇ ਦੇ ਹੱਕ 'ਚ ਜਥੇਦਾਰ! ਟਕਸਾਲੀਆਂ ਨੂੰ ਦਿੱਤੀ ਨਸੀਹਤ!

Tags

ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਨ ਕ ਲੀ ਨਿਰੰਕਾਰੀ ਕਿਹਾ ਹੈ। ਉਹਨਾਂ ਨੇ ਇਹਨਾਂ ਸ਼ਬਦਾਂ ਨੂੰ ਮੂੰਹੋਂ ਕੱਢਿਆ ਹੈ ਹੁਣ ਜਾਂ ਤਾਂ ਉਹ ਇਸ ਨੂੰ ਸਾਬਤ ਕਰ ਕੇ ਦਿਖਾਉਣ ਨਹੀਂ ਤਾਂ ਉਹ ਲਾਈਵ ਚੈਨਲਾਂ ਤੇ ਪਹੁੰਚਣ ਲਈ ਤਿਆਰ ਰਹਿਣ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਾਰਮਿਕ ਦੀਵਾਨਾਂ ਦਾ ਵਿ ਰੋ ਧ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਨਾਲ ਬੰਦ ਕਮਰੇ ਵਿਚ ਵਿਚਾਰ ਵਟਾਂਦਰਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂ ਕਿ ਉਹਨਾਂ ਕਿਸੇ ਨਾ ਮੰਨ ਕੇ ਕੇਵਲ ਅਪਣੀ ਹੀ ਮੰਨਵਾਉਣੀ ਹੈ।

ਇਸ ਲਈ ਉਹ ਸਾਰੀ ਦੁਨੀਆ ਸਾਹਮਣੇ ਅਪਣੀ ਗੱਲ ਰੱਖਣਾ ਚਾਹੁੰਦੇ ਹਨ ਤਾਂ ਜੋ ਦੁਨੀਆ ਨੂੰ ਪਤਾ ਲਗ ਸਕੇ ਕਿ ਕਿੱਥੇ ਕੌਣ ਸਹੀ ਹੈ ਤੇ ਕੌਣ ਗਲਤ। ਫਿਰ ਦੋਵਾਂ ਦੀ ਡਿਬੇਟ ਸਾਰੀ ਦੁਨੀਆ ਸਾਹਮਣੇ ਲਾਈਵ ਚੈਨਲਾਂ ਤੇ ਹੋਵੇਗੀ। ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਇਕ ਕਵਿਤਾ ਦੀ ਪੇਸ਼ ਕਰ ਕੇ ਕਿਹਾ ਕਿ ਕੀ ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜੱਥੇਦਾਰ ਜੀ, ਅੱਗੋਂ ਤੁਸੀਂ ਆਪ ਹੀ ਸਿਆਣੇ ਜੱਥੇਦਾਰ ਜੀ। ਉਹਨਾਂ ਨੇ ਇਸ ਕਵਿਤਾ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਸਿਆ ਹੈ ਅਤੇ ਨਾਲ ਹੀ ਉਹਨਾਂ ਨੇ ਸਿਸਟਮ ਤੇ ਕਈ ਸਵਾਲ ਚੁੱਕੇ ਹਨ।