ਬਜਟ 'ਤੇ ਬਹਿਸ ਜਾਰੀ ਹੈ। ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਵਧੀਆ ਕੰਮ ਕੀਤੇ ਹਨ ਪਰ ਪੰਜਾਬ ਦੇ ਸਰਕਾਰੀ ਸਕੂਲ ਦਿੱਲੀ ਦੇ ਸਕੂਲਾਂ ਤੋਂ ਨਤੀਜਿਆਂ ਦੇ ਮਾਮਲੇ ਵਿਚ ਅੱਗੇ ਹਨ। ਰਾਜਾ ਵੜਿੰਗ ਸਰਕਾਰ ਵੱਲੋਂ ਮੰਡੀ ਫ਼ੀਸ ਜੋ 1 ਫ਼ੀਸਦੀ ਕੀਤੀ ਗਈ ਹੈ। ਉਹ ਵੀ ਖ਼ਤਮ ਹੀ ਕਰ ਦਿੱਤੀ ਜਾਵੇ, ਉਸ ਨਾਲ ਸਰਕਾਰ ਨੂੰ ਵੱਧ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸਰਕਾਰ ਟਰਾਂਸਪੋਰਟ ਨੀਤੀ ਵੀ ਬਣਾ ਦੇਵੇ। ਰਾਜਾ ਵੜਿੰਗ ਨੇ ਕਿਹਾ ਜਦੋ ਮੰਤਰੀ ਨੂੰ ਕਿਹਾ ਗਿਆ ਕਿ ਆਰ ਟੀ ਓ ਬਦਲ ਦਿਓ ਤਾਂ ਉਨ੍ਹਾਂ ਕਿਹਾ ਕਿ ਆਰ ਟੀ ਓ ਉਪਰ ਤੋਂ ਲਗਦੇ ਹਨ। ਉਹਨਾਂ ਦੇ ਹੱਥ ਵਿੱਚ ਕੁਝ ਨਹੀਂ ਹੈ। ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਇਕ ਆਰ ਟੀ ਓ ਨਹੀਂ ਬਦਲ ਸਕਦੀ ਹੈ।
ਇਸ ਤੇ ਰਜੀਆ ਸੁਲਤਾਨਾ ਨੇ ਕਿਹਾ ਕਿ ਸਾਡੇ ਕੋਲ ਆਰ ਟੀ ਓ ਦੀ ਕਮੀ ਹੈ । ਇਸ ਲਈ ਪੀ ਸੀ ਐਸ ਅਧਿਕਾਰੀ ਲਾਏ ਜਾਂਦੇ ਹਨ। ਇਸ ਲਈ ਉਹ ਮੁੱਖ ਮੰਤਰੀ ਨੂੰ ਸਿਫਾਰਿਸ਼ ਕਰਨਗੇ। ਜੋ ਜੀਰਾਂ ਵਲੋਂ ਪਿਛਲੇ ਦਿਨ ਮਾਮਲਾ ਉਠਾਇਆ ਗਿਆ ਸੀ ਉਸ ਦੀ ਉਹ ਜਾਂਚ ਕਰਵਾਉਣਗੇ ਜੇਕਰ ਟਰਾਂਸਪੋਰਟ ਮਾ ਫ਼ੀ ਆ ਖ਼ਤ ਮ ਨਾ ਕੀਤਾ ਤਾਂ ਸਰਕਾਰ ਨੂੰ ਖ਼ਮਿ ਆਜ਼ਾ ਭੁਗਤ ਣਾ ਪਏਗਾ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਿਸਾਨ ਤੇ ਦ ਲਿ ਤ ਖੇਤ ਮਜ਼ਦੂਰਾਂ ਦੇ ਕ ਰ ਜ ਮਾ ਫ਼ ਕਰਨ ਦੇ ਪੰਜਾਬ ਸਰਕਾਰ ਨੇੜੇ ਤੇੜੇ ਵੀ ਨਹੀਂ ਪਹੁੰਚੀ, ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸਾਰੇ ਕ ਰਜ਼ਿ ਆਂ 'ਤੇ ਲਕੀਰ ਮਾਰ ਦੇਵਾਂਗੇ।