ਕੋਰੋਨਾ ਤੋਂ ਬਚਣ ਲਈ ਜਸਵਿੰਦਰ ਭੱਲਾ ਨੇ ਨਵੀਂ ਕਮੇਡੀ ਕੀਤੀ ਪੇਸ਼

ਜਿਵੇਂ ਕਿ ਕੋਰੋਨਾ ਦਾ ਕਹਿਰ ਸਾਰੀ ਦੁਨੀਆਂ ਤੋ ਜ਼ਾਰੀ ਹੈ, ਪੰਜਾਬ ਦੇ ਪ੍ਰਸਿੱਧ ਕਾਮੇਡੀਅਨ, ਜਸਵਿੰਦਰ ਭੱਲਾ ਨੇ ਇੱਕ ਕਾਮੇਡੀ ਢੰਗ ਵਿੱਚ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਅਤੇ ਕਿਸੇ ਨਾਲ ਵੀ ਹੱਥ ਨਾ ਮਿਲਾਓ ਤਾਂ ਜੋ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੇਕਿਆ ਜਾ ਸਕੇ। ਕੋਰੋਨਾ ਨੂੰ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ ਅਤੇ ਜੇ ਅਸੀਂ ਕਿਸੇ ਛੱਕੀ ਵਸਤੂ ਜਾਂ ਬੰਦੇ ਦੇ ਸੰਪਰਕ ਵਿੱਚ ਆਉਣੇ ਹਾਂ ਤਾਂ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ ਕਰਨਾ ਬਹੁਤ ਜ਼ਰੂਰੀ ਹੈ। ਦਿਨ ਵਿੱਚ ਸਾਨੂੰ ਕਾਫੀ ਵਾਰ ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ।
ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾਵਾਇਰਸ ਕਾਰਨ ਚੰਡੀਗੜ੍ਹ 'ਚ ਪਹਿਲੀ ਮੌਤ ਹੋ ਗਈ ਹੈ। ਇੱਕ 65 ਸਾਲਾ ਵਿਅਕਤੀ ਜੋ ਨਵਾਂਗਾਓਂ ਦਾ ਰਹਿਣ ਵਾਲਾ ਸੀ, ਪਿਛਲੇ ਕੁਝ ਦਿਨਾਂ ਤੋਂ ਨਜ਼ੁਕ ਹਾਲਤ 'ਚ ਸੀ ਤੇ ਵੈਂਟੀਲੇਟਰ 'ਤੇ ਸੀ। ਇਸ ਵਕਤ ਚੰਡੀਗੜ੍ਹ 'ਚ ਕੋਰੋਨਾਵਾਇਰਸ ਦੇ 13 ਪੌਜ਼ੇਟਿਵ ਕੇਸ ਮੌਜੂਦ ਹਨ। ਇਸੇ ਦੌਰਾਨ ਜਿੱਥੇ ਦੇਸ਼ ਭਰ 'ਚ ਲੌਕਡਾਉਨ ਦੀ ਸਥਿਤੀ ਹੈ, ਉੱਥੇ ਹੀ ਚੰਡੀਗੜ੍ਹ 'ਚ ਕਰਫਿਊ ਲੱਗਾ ਹੋਇਆ ਹੈ। ਦੇਸ਼ ਭਰ 'ਚ ਕੋਰੋਨਾ ਦੇ 1417 ਮਰੀਜ਼ ਸਾਹਮਣੇ ਆ ਚੁੱਕੇ ਹਨ ਤੇ 140 ਲੋਕ ਠੀਕ ਹੋਏ ਹਨ।