ਸਿੱਧੂ ਨੂੰ ਦੇਖ ਕੈਪਟਨ ਹੋਇਆ ਠੰਡਾ, ਸਿੱਧੂ ਦੀ ਹਰੇਕ ਸਮੱਸਿਆ ਨੂੰ ਹੱਲ ਕਰਨ ਦਾ ਐਲਾਨ!

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਵਜ਼ੀਰਾਂ ਨਾਲ ਮੀਡੀਆ ਨੂੰ ਮੁਖਾਤਬ ਹੋ ਕੇ ਆਪਣੇ ਰਾਜ ਦੇ ਤਿੰਨ ਸਾਲ ਦੀਆਂ ਪ੍ਰਾਪਤੀਆਂ ਦੱਸੀਆਂ। ਇਸ ਮੌਕੇ ਜਿੱਥੇ ਕੈਪਟਨ ਨੇ ਅਜੇ ਸਿਆਸਤ ਵਿੱਚ ਬਣੇ ਰਹਿਣ ਦਾ ਸੰਕੇਤ ਦਿੰਦਿਆਂ ਬਾਗੀ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਵੀ ਆਪਣਾ ਹੀ 'ਬੱਚਾ' ਦੱਸਿਆ। ਨਵਜੋਤ ਸਿੱਧੂ ਵੱਲੋਂ ਯੂ-ਟਿਊਬ ਚੈਨਲ ਸ਼ੁਰੂ ਕਰਨ ਬਾਰੇ ਕੈਪਟਨ ਨੇ ਕਿਹਾ ਕਿ ਇਹ ਕੋਈ ਵੀ ਕਰ ਸਕਦਾ ਹੈ। ਉਹ ਚਾਹੁਣ ਤਾਂ ਉਹ ਵੀ ਚੈਨਲ ਚਲਾ ਸਕਦੇ ਹਨ। ਉਨ੍ਹਾਂ ਨੂੰ ਕੌਣ ਰੋਕ ਲਉ। ਬਾਦਲ ਪਰਿਵਾਰ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਪੀਟੀਸੀ ਚੱਲ ਰਿਹਾ ਹੈ, ਉਸ ਨੂੰ ਕੌਣ ਰੋਕ ਰਿਹਾ ਹੈ। ਉਂਝ ਕੈਪਟਨ ਨੇ ਕਿਹਾ ਕਿ ਉਹ ਸਿੱਧੂ ਨਾਲ ਹਰ ਮਸਲਾ ਵਿਚਾਰਨ ਲਈ ਤਿਆਰ ਹਨ।

ਕੈਪਟਨ ਨੇ ਕਿਹਾ ਕਿ ਉਹ ਨਵਜੋਤ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਉਹ ਦੋ ਸਾਲ ਦਾ ਸੀ। ਬੀਤੇ ਦਿਨੀਂ ਵਿਧਾਇਕ ਨਵਜੋਤ ਸਿੱਧੂ ਕਾਂਗਰਸ ਹਾਈਕਮਾਨ ਕੋਲ ਪੰਜਾਬ ਦਾ ਰੋਡਮੈਪ ਲੈ ਕੇ ਪਹੁੰਚੇ ਸਨ। ਇਸ ਬਾਰੇ ਕੈਪਟਨ ਨੇ ਕਿਹਾ ਕਿ ਕੋਈ ਵੀ ਪਾਰਟੀ ਲੀਡਰ ਹਾਈਕਮਾਨ ਕੋਲ ਆਪਣੇ ਵਿਚਾਰ ਲੈ ਕੇ ਪਹੁੰਚ ਸਕਦਾ ਹੈ। ਇਸ ਵਿੱਚ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ।ਉਹ ਸਿੱਧੂ ਦੇ ਪਿਤਾ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਸੀ। ਕੈਪਟਨ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਸਿੱਧੂ ਇਸ ਵੇਲੇ ਕਾਂਗਰਸੀ ਹਨ। ਉਹ ਪਾਰਟੀ ਦੇ ਮੈਂਬਰ ਹਨ। ਉਹ ਉਨ੍ਹਾਂ ਦੀ ਟੀਮ ਦਾ ਹਿੱਸਾ ਹਨ।