ਕਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ਦੇ ਲੋਕਾਂ ਦੀ ਜਿੰਦਗੀ ਪੱਟੜੀ ਤੋਂ ਲੱਥੀ ਪਈ ਹੈ । ਹਰ ਪਾਸੇ ਕੰਮ-ਕਾਰ ਬੰਦ ਪਏ ਹਨ ਅਤੇ ਲੋਕ ਆਪਣੇ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਅਜਿਹੇ ਸਮੇਂ ਵਿਚ ਵੱਡੇ-ਵੱਡੇ ਫਿਲਮ ਸਟਾਰਾਂ ਦੇ ਵੱਲੋਂ ਲੋਕਾਂ ਨੂੰ ਪੌਜਟਿਵ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਇਸ ਵਾਇਰਸ ਤੋਂ ਬਚਣ ਦੇ ਲਈ ਕੁਝ ਦਿਨ ਘਰਾਂ ਵਿਚ ਰਹਿਣ ਅਤੇ ਸਾਫ-ਸਫਾਈ ਰੱਖਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ । ਬੱਬੂ ਮਾਨ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇਸ ਗਾਣੇ ਦੀ ਇਕ ਤਸਵੀਰ ਸ਼ੇਅਰ ਕੀਤੀ ਗਈ ਹੈ, ਹਾਲਾਂਕਿ ਉਹ ਇਸ ਗੀਤ ਨੂੰ ਰੀਲੀਜ਼ ਕਰਨਗੇ ਜਾਂ ਨਹੀਂ ਇਸ ਬਾਰੇ ਤਾਂ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਪਰ ਇਸ ਗੀਤ ਵਿਚ ਉਨ੍ਹਾਂ ਨੇ ਕਰੋਨਾ ਦੇ ਕਾਰਨ ਪੈਦਾ ਹੋਈਆਂ ਸਥਿਤੀਆਂ ਨੂੰ ਬੜੇ ਹੀ ਸ਼ਾਨਦਾਰ ਢੰਗ ਦੇ ਨਾਲ ਪੇਸ਼ ਕੀਤਾ ਹੈ।
ਕਰੋਨਾ ਵਾਇਰਸ ਦੇ ਬਾਰੇ ਲੋਕਾਂ ਨੂੰ ਦੱਸਣ ਅਤੇ ਜਾਗਰੂਕ ਕਰ ਦੇ ਲਈ ਪਹਿਲਾਂ ਵੀ ਕਈ ਸਿੰਗਰਾਂ ਅਤੇ ਫਿਲਮ ਸਟਾਰਾਂ ਨੇ ਸ਼ੋਸਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਹੈ। ਪਰ ਹੁਣ ਕਰੋਨਾ ਵਾਇਰਸ ਤੇ ਪੰਜਾਬੀ ਇੰਡਸਟਰੀ ਦੇ ਸਟਾਰ ਸਿੰਗਰ ਸਿੱਧੂ ਮੂਸੇਵਾਲਾ ਨੇ ਇਕ ਗਾਣਾ ਲਿਖਿਆ ਹੈ ਜਿਸ ਵਿਚ ਉਹ ਪੰਜਾਬ ਵਿਚ ਕਰੋਨਾ ਵਾਇਰਸ ਦੇ ਪਹਿਲੇ ਮਰੀਜ਼ ਬਲਦੇਵ ਸਿੰਘ, ਜਿਸ ਦੀ 18 ਮਾਰਚ ਨੂੰ ਮੌਤ ਹੋ ਗਈ ਸੀ ਅਤੇ ਜੋ ਸੂਬੇ ਵਿਚ ਸੁਪਰ ਸਪ੍ਰੈਡਰ ਬਣ ਕੇ ਘੁੰਮਿਆ, ਬਾਰੇ ਇਹ ਗਾਣਾ ਲਿਖਿਆ ਗਿਆ ਹੈ। ਇਸ ਗਾਣੇ ਵਿਚ ਸਿੱਧੂ ਮੂਸੇਵਾਲਾ ਨੇ ਸ਼ੋਸਲ ਡਿਸਟੈਨਸਿੰਗ ‘ਤੇ ਜਿਆਦਾ ਜ਼ੋਰ ਦਿੱਤਾ ਹੈ।