ਆਮ ਆਦਮੀ ਪਾਰਟੀ ਅਤੇ ਟਕਸਾਲੀਆਂ ਵਿਚਾਲੇ ਗਠਜੋੜ!

Tags

ਸੁਖਦੇਵ ਸਿੰਘ ਢੀਂਡਸਾ ਨੇ 2022 ਦੇ ਸਿਆਸੀ ਮੈਦਾਨ ਵਿੱਚ ਗਠਜੋੜ ਨਾਲ ਉਤਰਨ ਦਾ ਐਲਾਨ ਕੀਤਾ ਹੈ, ਢੀਂਡਸਾ ਨੇ ਇਸ਼ਾਰਾ ਕੀਤਾ ਹੈ ਕੀ ਇਹ ਗਠਜੋੜ ਆਪ ਜਾਂ ਫਿਰ ਬੀਜੇਪੀ ਦੋਵਾਂ ਵਿੱਚੋਂ ਕਿਸੇ ਇੱਕ ਨਾਲ ਹੋ ਸਕਦਾ ਹੈ। ਕੀ ਬੀਜੇਪੀ 2022 ਵਿੱਚ ਢੀਂਡਸਾ ਦੇ ਮੋਢਿਆਂ 'ਤੇ ਸਿਆਸੀ ਦਾਅ ਖੇਡੇਗੀ! ਕੀ ਅਕਾਲੀ ਦਲ ਵਿੱਚ ਢੀਂਡਸਾ ਦੇ ਬਾਗ਼ੀ ਸੁਰ 'ਤੇ ਪਿੱਛੇ 2022 ਦਾ ਕੋਈ ਵੱਡਾ ਸਿਆਸੀ ਗੇਮ ਪਲਾਨ ਹੈ ? ਸੁਖਦੇਵ ਸਿੰਘ ਢੀਂਡਸਾ ਦਾ ਬੀਜੇਪੀ ਨਾਲ ਗਠਜੋੜ ਦਾ ਇਸ਼ਾਰਾ ਹਾਲਾਂਕਿ ਪਹਿਲੀ ਵਾਰ ਸੁਖਦੇਵ ਸਿੰਘ ਢੀਂਡਸਾ ਨੇ ਖ਼ੁਲਕੇ ਕੀਤਾ ਹੈ ਪਰ ਸਿਆਸੀ ਹਲਕਿਆਂ ਵਿੱਚ ਇਸ ਦੀ ਚਰਚਾਵਾਂ ਲੰਮੇ ਵਕਤ ਤੋਂ ਸਨ। ਪਰ ਵੱਡਾ ਸਵਾਲ ਇਹ ਹੈ ਕੀ 2022 ਵਿੱਚ ਬੀਜੇਪੀ ਅਕਾਲੀ ਦਲ ਤੋਂ ਵੱਖ ਹੋਵੇਗਾ?

ਚਰਚਾਵਾਂ ਸਨ ਕੀ ਢੀਂਡਸਾ ਇਸ਼ਾਰੇ 'ਤੇ ਹੀ ਮਨਜੀਤ ਸਿੰਘ ਜੀਕੇ ਨੇ ਬੀਜੇਪੀ ਨੂੰ ਹਿਮਾਇਤ ਦੇਣ ਦਾ ਐਲਾਨ ਕੀਤਾ ਸੀ, ਹਾਲਾਂਕਿ ਜੀਕੇ ਦੇ ਸਮਰਥਣ ਦੇਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬੀਜੇਪੀ ਨੂੰ ਸਮਰਥਨ ਦੇਣ ਦਾ ਐਲਾਨ ਕਰਨਾ ਪਿਆ ਸੀ,ਪਰ ਕੁੱਲ ਮਿਲਾਕੇ ਢੀਂਡਸਾ ਦਾ 2022 ਵਿੱਚ ਬੀਜੇਪੀ ਨਾਲ ਗਠਜੋੜ ਕਰਨ ਦੇ ਇਸ਼ਾਰੇ ਨੇ ਪੰਜਾਬ ਦੇ ਸਿਆਸੀ ਅਖਾੜੇ ਨੂੰ ਜ਼ਰੂਰ ਗ ਰ ਮਾ ਦਿੱਤਾ ਹੈ,ਖ਼ਾਸ ਕਰਕੇ ਅਕਾਲੀ ਦਲ ਵਿੱਚ ਢੀਂਡਸਾ ਦੇ ਬਿਆਨ ਨੇ ਜ਼ਰੂਰ ਖ ਲਬ ਲੀ ਮਚਾ ਦਿੱਤੀ ਹੋਵੇਗੀ। ਇਹ ਉਹ ਸਵਾਲ ਨੇ ਜਿਸ 'ਤੇ ਅਕਾਲੀ ਦਲ ਦੀ ਨਜ਼ਰ ਹੈ,ਦਿੱਲੀ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਢੀਂਡਸਾ ਦੇ ਬੀਜੇਪੀ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਦੀਆਂ ਚਰਚਾਵਾਂ ਵੀ ਸਾਹਮਣੇ ਆਇਆ ਸਨ।