ਬਜਟ ‘ਤੇ ਬਹਿਸ ਦੌਰਾਨ ‘ਆਪ’ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਨਵੇਂ ਬਜਟ ਨੂੰ ਪਿ ਛਾਂਹ ਖਿੱ ਚੂ ਦੱਸਦੇ ਹੋਏ ਇਸ ਨੂੰ ਦਲ ਿ ਤ ਵਿ ਰੋ ਧੀ, ਕਿਸਾਨ ਵਿ ਰੋ ਧੀ, ਨੌਜਵਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਵਿ ਰੋ ਧੀ ਅਤੇ ਪੰਜਾਬ ਵਿ ਰੋ ਧੀ ਬਜਟ ਕਰਾਰ ਦਿੱਤਾ। ਪ੍ਰਿੰਸੀਪਲ ਬੁੱਧ ਰਾਮ ਨੇ ਪਿਛਲੇ ਸਾਲ ਦੇ ਬਜਟ ਅੰਕੜਿਆਂ ਦੇ ਹ ਵਾ ਲੇ ਨਾਲ ਕਿਹਾ ਕਿ ਸਾਰੇ ਵਿਭਾਗਾਂ ਲਈ ਜਿੰਨਾ ਬਜਟ ਰੱਖਿਆ ਗਿਆ ਸੀ, ਕਿਸੇ ਵੀ ਵਿਭਾਗ ‘ਚ ਉਸ ਨੂੰ ਪੂਰਾ ਖ਼ਰਚ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਲਿ ਤ ਵਿਦਿਆਰਥੀਆਂ ਦੇ ਵਜ਼ੀਫ਼ੇ ਅਤੇ ਬਕਾਇਆ ਵਜ਼ੀਫ਼ਿਆਂ ਬਾਰੇ ਇੱਕ ਸ਼ਬਦ ਤੱਕ ਨਹੀਂ ਲਿਖਿਆ। ਮਨਰੇਗਾ ਦਾ ਬਜਟ ਪਿਛਲੇ ਸਾਲ ਨਾਲੋਂ ਘਟਾ ਦਿੱਤਾ ਗਿਆ।
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਬਕਾਇਆ 22 ਪ੍ਰਤੀਸ਼ਤ ਡੀਏ ‘ਚੋਂ ਸਿਰਫ਼ 6 ਪ੍ਰਤੀਸ਼ਤ ਦਾ ਐਲਾਨ ਕੀਤਾ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪਿਛਲੇ ਸਾਲ ਦੇ ਬਜਟ ਅਨੁਮਾਨ ਮੁਕਾਬਲੇ ਇਸ ਸਾਲ ਖ਼ਰਚ ਅਤੇ ਆਮਦਨ ਦੋਵਾਂ ਦੇ ਅਨੁਮਾਨ ਘੱਟ ਹਨ, ਜਿਸ ਕਰਕੇ ਇਸ ਨੂੰ ਕਿਸੇ ਵੀ ਪੱਖ ਤੋਂ ਵਿਕਾਸ ਮੁਖੀ ਬਜਟ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਮੁਲਾਜ਼ਮਾਂ ਲਈ ਛੇਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਤੱਕ 20 ਪ੍ਰਤੀਸ਼ਤ ਅੰਤਰਿਮ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਬਜਟ ‘ਚ ਕਿਸਾਨ ਕ ਰ ਜ਼ਾ ਮੁ ਆ ਫ਼ੀ ਲਈ ਰੱਖੇ 3000 ਕਰੋੜ ‘ਚੋਂ ਤਿੰਨ ਰੁਪਏ ਵੀ ਖ਼ਰਚ ਨਹੀਂ ਕੀਤੇ ਗਏ, ਜਦਕਿ ਇਸ ਵਾਰ ਇਹ 2000 ਕਰੋੜ ਤੱਕ ਸੀਮਿਤ ਕਰਕੇ ਇਸ ‘ਚ 520 ਕਰੋੜ ਮਜ਼ਦੂਰਾਂ ਦਾ ਵੀ ਜੋੜ ਕੇ ਐਲਾਨਿਆ ਗਿਆ ਹੈ, ਜਿਸ ਕਾਰਨ ਕਿਸਾਨ, ਮਜ਼ਦੂਰ ਤੇ ਖੇਤੀ ਮਾਹਿਰ ਸਭ ਨਿਰ ਾ ਸ਼ ਹਨ।