ਸਾਨੂੰ ਵੀ ਸਮੱਸਿਆ ਇਹ ਆ ਰਹੀ ਹੈ ਕਿ ਸਾਡੇ ਕੋਲ ਵੰਡਣ ਲਈ ਰਾਸ਼ਨ ਨਹੀਂ ਹੈ। ਸਾਨੂੰ ਸ਼ਹਿਰ ਦੇ ਵਿੱਚ ਜਾ ਕੇ ਦੁਕਾਨਾਂ ਤੋਂ ਰਾਸ਼ਨ ਲਿਆਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਤਾਂ ਕਿ ਅਸੀਂ ਪਿੰਡਾਂ ਦੇ ਵਿੱਚ ਰਾਸ਼ਨ ਨੂੰ ਵੰਡ ਸਕੀਏ। ਇਸਦੇ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹਰ ਪਿੰਡ ਦੇ ਵਿੱਚ ਕਮੇਟੀਆਂ ਬਣਾ ਦੇਣੀਆਂ ਚਾਹੀਦੀਆਂ ਹਨ। ਪਿੰਡ ਰਾਜਾਤਾਲ ਦੇ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕੇ ਪਿੰਡਾਂ ਦੀਆਂ ਸਮੱਸਿਆਵਾਂ ਸ਼ਹਿਰ ਤੋਂ ਵੱਖਰੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਹੱਲ ਪਿੰਡਾਂ ਦੇ ਵਿੱਚ ਆ ਕੇ ਸਰਪੰਚਾਂ ਦੇ ਨਾਲ ਗੱਲ ਕਰਕੇ ਇਹ ਹੋਣਾ ਚਾਹੀਦਾ ਹੈ।
ਪਰ ਸਾਡੇ ਪਿੰਡਾਂ ਦੇ ਵਿੱਚ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਹਾਲੇ ਤੱਕ ਨਹੀਂ ਪਹੁੰਚਿਆ। ਇਸੇ ਦੌਰਾਨ ਅੰਮ੍ਰਿਤਸਰ ਵਿੱਚ ਇੱਕ ਮਨਦੀਪ ਸਿੰਘ ਨਾਮ ਦਾ ਦੁਕਾਨਦਾਰ ਰਾਸ਼ਨ ਦੀ ਦੁਕਾਨ ਨਹੀਂ ਖੋਲ੍ਹ ਰਿਹਾ ਸੀ। ਗੁੱਸੇ ਵਿੱਚ 10-12 ਲੋਕਾਂ ਨੇ ਪਹਿਲਾਂ ਹਮਲਾ ਕੀਤਾ ਅਤੇ ਫਿਰ ਫਾਇਰ ਕੀਤੇ।ਜਿਸ ਤੋਂ ਬਾਅਦ ਦੁਕਾਨਦਾਰ ਫਰਾਰ ਹੋ ਗਿਆ ਅਤੇ ਆਪਣੀ ਜਾਨ ਬਚਾਈ। ਹਮਲੇ ਵਿੱਚ ਗੁਆਂਢੀ ਜ਼ਖਮੀ ਹੋ ਗਿਆ। ਜਿਥੇ ਸਰਕਾਰ ਨੇ ਘਰ-ਘਰ ਜਾ ਕੇ ਸਪਲਾਈ ਕਰਨ ਦੇ ਦਾਅਵੇ ਕੀਤੇ ਹਨ। ਹਾਲਾਂਕਿ, ਉਹ ਹਾਲੇ ਜ਼ਮੀਨ 'ਤੇ ਉਤਰੇ ਦਿਖਾਈ ਨਹੀਂ ਦਿੰਦੇ।