ਗੁਰੂ ਨਗਰੀ ਵਿੱਚ ਬੈਠ ਕੇ ਭਗਵੰਤ ਮਾਨ ਦਾ ਵੱਡਾ ਐਲਾਨ,ਮਚਾ ਗਿਆ ਤਰਥੱਲੀ

Tags

ਮਹਿੰਗੀ ਬਿਜਲੀ ਦਾ ਮੁੱਦਾ ਕਾਂਗਰਸ ਨੂੰ ਝਟਕੇ ਦੇ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਚਾਰਜ ਕਰ ਰਿਹਾ ਹੈ। ਜੇਕਰ ਕੈਪਟਨ ਸਰਕਾਰ ਨੇ ਵੇਲੇ ਸਿਰ ਪ੍ਰਾਈਵੇਟ ਧਰਮਲ ਪਲਾਂਟਾਂ ਦੀਆਂ ਤਾਰਾਂ ਨਾਲ ਕੱਟੀਆਂ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਮੁੱਦਾ ਹੀ ਵੱਡੇ ਧ ਮਾ ਕੇ ਕਰੇਗਾ। ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਖੁਦ ਘਿਰੀ ਹੋਈ ਹੈ। ਆਮ ਆਦਮੀ ਪਾਰਟੀ ਨੇ 17 ਪੰਨਿਆਂ ਦਾ ਵਾਈਟ ਪੇਪਰ ਤੇ ਦੂਰ-ਦਰਸ਼ੀ ਦਸਤਾਵੇਜ਼ (ਵਿਜ਼ਨ ਡਾਕੂਮੈਂਟ) ਜਾਰੀ ਕਰ ਦਿੱਤਾ ਹੈ। ਇਸ 'ਚ ਸਰਕਾਰ ਬਿਜਲੀ ਮਹਿਕਮੇ ਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਦੀ ਤੱਥਾਂ-ਸਬੂਤਾ ਨਾਲ ਪੋ ਲ ਖੋਲ੍ਹੀ ਗਈ। ਇਹ ਦਸਤਾਵੇਜ਼ 'ਆਪ' ਵਿਧਾਇਕ ਅਮਨ ਅਰੋੜਾ ਵੱਲੋਂ ਤਿਆਰ ਕੀਤਾ ਗਿਆ ਹੈ।

ਅਮਨ ਅਰੋੜਾ ਦਾ ਕਹਿਣਾ ਹੈ ਕਿ ਪੰਜਾਬ 'ਚ ਨਿੱਜੀ ਬਿਜਲੀ ਕੰਪਨੀਆਂ ਦਾ ਪੈਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਿਛਲੀ ਸਰਕਾਰ ਦੌਰਾਨ 2006 'ਚ ਧਰਾਇਆ ਸੀ। ਇਸ ਮਗਰੋਂ ਇਨ੍ਹਾਂ ਦੀਆਂ ਜੜਾਂ ਬਾਦਲਾਂ ਨੇ ਲੋੜ ਨਾਲੋਂ ਜ਼ਿਆਦਾ ਤੇ ਮਹਿੰਗੇ ਬਿਜਲੀ ਸਮਝੌਤਿਆਂ ਰਾਹੀਂ ਲਾਈਆਂ। ਇਸ ਲਈ ਆਮ ਆਦਮੀ ਪਾਰਟੀ ਖੁੱਲ੍ਹ ਕੇ ਮੈਦਾਨ ਵਿੱਚ ਨਿੱਤਰੀ ਹੋਈ ਹੈ। ਕ ਸੂ ਤਾ ਘਿਰਨ ਮਗਰੋਂ ਕੈਪਟਨ ਸਰਕਾਰ ਨੇ ਵਿਧਾਨ ਸਭਾ ਵਿੱਚ ਪ੍ਰਾਈਵੇਟ ਧਰਮਲ ਪਲਾਂਟਾਂ ਨਾਲ ਅਕਾਲੀ ਦਲ-ਬੀਜੇਪੀ ਦੀ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਬਾਰੇ ਵਾਈਟ ਪੇਪਰ ਜਾਰੀ ਕਰਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਐਨ ਆਖਰੀ ਵੇਲੇ ਕੈਪਟਨ ਸੁਪਰੀਮ ਕੋਰਟ ਦਾ ਹਵਾਲਾ ਦੇ ਕੇ ਟਾਲਾ ਵੱਟ ਗਏ। ਕੈਪਟਨ ਨੇ ਪਿੱਛੇ ਹਟਣ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਛੱਕਾ ਜੜ੍ਹ ਦਿੱਤਾ।