ਲਓ ਜੀ ਇੱਕ ਹੋਰ ਕਾਂਗਰਸੀ ਐੱਮਪੀ ਦਾ ਫੁੱਟਿਆ ਕੈਪਟਨ ਖਿਲਾਫ ਗੁੱਸਾ

Tags

ਕਾਂਗਰਸ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹੋਈ ਦੁਰਗ ਤੀ ਨੇ ਕੈਪਟਨ ਸਰਕਾਰ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਿਰਫ ਦੋ ਸਾਲ ਹੀ ਬਾਕੀ ਹਨ। ਕਾਂਗਰਸੀ ਵਿਧਾਇਕਾਂ ਨੂੰ ਫਿਕਰ ਸਤਾਉਣ ਲੱਗਾ ਹੈ ਕਿ ਉਹ ਕਿਹੜਾ ਮੂੰਹ ਲੈ ਕੇ ਦੁਬਾਰਾ ਵੋਟਾਂ ਮੰਗਣ ਜਾਣਗੇ। ਉਨ੍ਹਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕਹਿ ਚੁੱਕੇ ਹਨ ਜਦੋਂ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਭਾਵੇਂ ਇਕ ਪਾਸੇ ਇਹ ਕਹਿ ਰਹੇ ਹਨ ਕਿ ਉਹ ਅੱਜ ਜਿਸ ਪੁਜ਼ੀਸ਼ਨ ‘ਤੇ ਹਨ, ਉਹ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਹਨ ਪਰ ਉਹ ਅਫਸਰਸ਼ਾ ਹੀ ਦੇ ਖਿਲਾਫ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਨਹੀਂ ਕਰ ਰਹੇ।

ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ, ਸੁਰਜੀਤ ਸਿੰਘ ਧੀਮਾਨ, ਰਣਦੀਪ ਸਿੰਘ ਨਾਭਾ, ਨਿਰਮਲ ਸਿੰਘ ਸ਼ੁਤਰਾਣਾ ਤੇ ਕੁਝ ਹੋਰ ਵਿਧਾਇਕ ਵੀ ਸਮੇਂ-ਸਮੇਂ ਉਤੇ ਆਪਣਾ ਗੁੱਸਾ ਦਿਖਾ ਚੁੱਕੇ ਹਨ।  ਦੱਸ ਦਈਏ ਕਿ ਕੈਪਟਨ ਸਰਕਾਰ ਦੌਰਾਨ ਪੰਜਾਬ ਦੀ ਆਰਥਿਕ ਹਾਲਤ ਵਿਚ ਹੀ ਨਿਘਾਰ ਨਹੀਂ ਆਇਆ, ਸਗੋਂ ਪੰਜਾਬ ਦੇ ਲੋਕਾਂ ਵਿਚ ਇਹ ਪ੍ਰਭਾਵ ਵੀ ਬਣ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਵਿਚ ਕੋਈ ਆਪਸੀ ‘ਸਾਂਝ’ ਹੈ, ਜਿਸ ਕਾਰਨ ਇਸ ਤੋਂ ਪਹਿਲੇ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਵਿਚ ਹੋਈਆਂ ਗੜਬੜੀਆਂ ਬਾਰੇ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹਾਲਾਂਕਿ ਕਾਂਗਰਸ ਸਰਕਾਰ ਹੋਂਦ ਵਿਚ ਹੀ ਅਕਾਲੀ ਸਰਕਾਰ ਵੇਲੇ ਬਣੇ ਕਈ ਤਰ੍ਹਾਂ ਦੇ ਮਾ ਫੀ ਏ ਤੋਂ ਉਪਜੀ ਨਿਰਾਸ਼ਤਾ ਕਾਰਨ ਆਈ ਸੀ।