6060 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਮੀਤ ਪ੍ਰਧਾਨ ਵਿਕਾਸ ਗਰਗ ਰਾਮਪੁਰਾ ਨੇ ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ‘ਤੇ ਮੁੱਖ ਮੰਤਰੀ ਦੇ ਸ਼ਹਿਰ ਕੀਤੇ ਲਾ ਠੀ ਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸੂਬਾਈ ਆਗੂਆਂ ਅਜੈ ਕੁਮਾਰ ਹੁਸ਼ਿਆਰਪੁਰ, ਨਵੀਨ ਬੋਹਾ ਅਤੇ ਕਰਮਜੀਤ ਕੌਹਰੀਆਂ ਤੇ ਅਨੰਦ ਸਿੰਘ ਨੇ ਆਖਿਆ ਕਿ ਹਜ਼ਾਰਾਂ ਈ.ਟੀ. ਟੀ. ਅਤੇ ਬੀ.ਐਡ.(ਟੈੱਟ ਪਾਸ) ਅਧਿਆਪਕ ਬੇਰੁਜ਼ਗਾਰੀ ਦਾ ਸੰ ਤਾ ਪ ਭੋਗ ਰਹੇ ਹਨ ਪਰ ਪੰਜਾਬ ਸਰਕਾਰ ਬਹੁਤ ਘੱਟ ਗਿਣਤੀ ਵਿੱਚ ਪੋਸਟਾਂ ਕੱਢ ਕੇ ਉਹਨਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ।
ਆਗੂਆਂ ਨੇ ਸਪਸ਼ੱਟ ਕੀਤਾ ਕਿ ਸਰਕਾਰ ਰੈਸ਼ਨੇਲਾਈਜੇਸ਼ਨ ਵਰਗੀਆੰ ਮਾ ਰੂ ਨੀਤੀਆੰ ਤਹਿਤ ਰੁਜ਼ਗਾਰ ਛਾੰਗ ਰਹੀ ਹੈ ਅਤੇ ਸਮਾਰਟ ਸਕੂਲ ਪਾਲਿਸੀ ਤਹਿਤ ਸਰਕਾਰੀ ਸਕੂਲਾੰ ਨੂੰ ਨਿੱਜੀ ਕੰਪਨੀਆੰ ਦੇ ਹੱਥਾਂ ਵਿੱਚ ਵੇਚਕੇ ਸਰਕਾਰੀ ਸਕੂਲਾਂ ਦਾ ਭੋਗ ਪਾਉਣ ਦੇ ਰਾਹ ਤੁਰੀ ਹੋਈ ਹੈ। ਉਹਨਾਂ ਆਖਿਆ ਕਿ 6060 ਅਧਿਆਪਕ ਯੂਨੀਅਨ ਪੰਜਾਬ ਬੇਰੁਜ਼ਗਾਰ ਅਧਿਆਪਕਾਂ ਦੇ ਹੱਕੀ ਘੋਲ ਦੀ ਡਟਵੀਂ ਹਮਾਇਤ ਕਰਦੀ ਹੈ ਅਤੇ ਉਹਨਾਂ ਦੇ ਰੁਜ਼ਗਾਰ ਦੀ ਹੱਕੀ ਮੰਗ ਦੀ ਪੂਰਤੀ ਲਈ ਸੰਘਰਸ਼ ਵਿੱਚ ਡਟਵਾਂ ਸਾਥ ਦੇਵੇਗੀ। ਜਥੇਬੰਦੀ ਦੇ ਆਗੂਆਂ ਨੇ ਬੇਰੁਜ਼ਗਾਰ ਈ.ਟੀ. ਟੀ. ਅਤੇ ਬੀ.ਐਡ. ਅਧਿਆਪਕਾਂ ਲਈ ਵੱਡੀ ਗਿਣਤੀ ਵਿੱਚ ਅਸਾਮੀਆੰ ਕੱਢਣ ਦੀ ਮੰਗ ਕੀਤੀ।