ਪੰਜਾਬ ਦੀ ਕਾਂਗਰਸ ਸਰਕਾਰ ਵੀ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਰਾਹ ਤੁਰੀ ਹੈ। ਅੱਜ ਕੇਜਰੀਵਾਲ ਦੀ ਤਰਜ਼ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੱਸਾਂ ਵਿੱਚ ਔਰਤਾਂ ਦਾ ਅੱਧਾ ਕਿਰਾਇਆ ਮਾਫ ਕਰਨ ਦਾ ਐਲਾਨ ਕੀਤਾ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀਆਂ ਔਰਤਾਂ ਨੂੰ ਵੱਡੀ ਖੁਸ਼ਖਬਰੀ ਦਿੰਦਿਆਂ ਸਰਕਾਰੀ ਬੱਸਾਂ 'ਚ ਅੱਧਾ ਕਿਰਾਇਆ ਮੁਆਫ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕੇਜਰੀਵਾਲ ਨੇ ਦਿੱਲੀ ਮੈਟਰੋ ਤੇ ਬੱਸਾਂ ਵਿੱਚ ਕੰਮਕਾਜੀ ਔਰਤਾਂ ਲਈ ਕਿਰਾਇਆ ਮਾਫ ਕੀਤਾ ਹੈ।
ਹੁਣ ਵਿਧਾਨ ਸਭਾ ਚੋਣਾਂ ਵਿੱਚ ਦੋ ਸਾਲ ਰਹਿ ਗਏ ਹਨ ਤਾਂ ਕੈਪਟਨ ਨੇ ਵੀ ਕੇਜਰੀਵਾਲ ਵਾਲਾ ਢੰਗ ਅਪਣਾ ਲਿਆ ਹੈ।ਇਸ ਤੋਂ ਬਾਅਦ ਹੁਣ ਔਰਤਾਂ ਸਰਕਾਰੀ ਬੱਸਾਂ 'ਚ ਅੱਧੀ ਟਿਕਟ ਦੇ ਕੇ ਸਫਰ ਕਰ ਸਕਣਗੀਆਂ। ਕੈਪਟਨ ਵਲੋਂ ਇਹ ਐਲਾਨ ਬਜਟ ਇਜਲਾਸ ਦੌਰਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੇ 40 ਸਾਲਾਂ ਦੇ ਸਿਆਸੀ ਜੀਵਨ 'ਚ ਪਹਿਲੀ ਵਾਰ ਕਿਸੇ ਬਜਟ 'ਚ ਉਨ੍ਹਾਂ ਨੂੰ ਇੰਨੀ ਖੁਸ਼ੀ ਮਿਲੀ ਹੈ।