ਇਸ ਸਮੇਂ ਦੇਸ਼ ਵਿੱਚ ਇੱਕ ਨਾਂ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ -ਜੋਤੀਰਾਦਿੱਤਿਆ ਸਿੰਧੀਆ। ਜੋਤੀਰਾਦਿੱਤਿਆ ਰਾਜੇ, ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਦਿੱਗਜ ਨੇਤਾ, ਮੱਧ ਪ੍ਰਦੇਸ਼ ਦੇ ਗਵਾਲੀਅਰ ਨਾਲ ਸਬੰਧ ਰੱਖਦੇ ਹਨ। ਸਿੰਧੀਆ ਪਰਿਵਾਰ ਦਾ ਰਿਆਸਤ ਅਤੇ ਰਾਜਨੀਤਿਕ ਰਾਜ ਮੰਨਿਆ ਜਾਂਦਾ ਹੈ। ਹੁਣ ਸਿੰਧੀਆ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਉਹ ਭਾਜਪਾ 'ਚ ਸ਼ਾਮਲ ਹੋ ਗਏ ਹਨ। ਅਸਲ 'ਚ 1950 ਦੇ ਦਹਾਕੇ 'ਚ ਗਵਾਲੀਅਰ ਵਿਚ ਕਾਂਗਰਸ ਦੀ ਸਥਿਤੀ ਕਾਫ਼ੀ ਮਾ ੜੀ ਸੀ। ਇਸ ਦੌਰਾਨ ਜੋਤੀਰਾਦਿੱਤਿਆ ਸਿੰਧੀਆ ਦੀ ਦਾਦੀ ਸਵਰ ਗੀ ਰਾਜਮਾਤਾ ਵਿਜਾਰਾਜੇ ਸਿੰਧੀਆ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਵਿਜੇਰਾਜੇ ਨੇ ਕਾਂਗਰਸ ਦੀ ਟਿਕਟ'ਤੇ ਚੋਣ ਲੜੀ। ਰਾਜਮਾਤਾ ਵਿਜਾਰਾਜੇ ਸਿੰਧੀਆ ਨੇ 1957 'ਚ ਕਾਂਗਰਸ ਦੀ ਟਿਕਟ 'ਤੇ ਹੋਈ ਪਹਿਲੀ ਚੋਣ 'ਚ ਗੁਨਾ ਲੋਕ ਸਭਾ ਸੀਟ 'ਤੇ ਜਿੱਤ ਪ੍ਰਾਪਤ ਕੀਤੀ ਸੀ। ਪਰ ਉਸਦੀ ਦੋਸਤੀ ਕਾਂਗਰਸ ਨਾਲ ਬਹੁਤੀ ਚਿਰ ਨਹੀਂ ਟਿਕ ਸਕੀ। ਸਿੰਧੀਆ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਦੇ 22 ਵਿਧਾਇਕ ਵੀ ਪਾਰਟੀ ਛੱਡ ਗਏ। ਇਕ ਪਾਸੇ ਜਿੱਥੇ ਕਮਲਨਾਥ ਦੀ ਸਰਕਾਰ ਖ਼ ਤ ਰੇ ਵਿਚ ਹੈ, ਉੱਥੇ ਹੀ ਭਾਜਪਾ ਸਰਕਾਰ ਬਣਾਉਣ ਲਈ ਅੱਗੇ ਵੱਧਦੀ ਨਜ਼ਰ ਆ ਰਹੀ ਹੈ। ਪਰ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਾਂਗਰਸ ਦੀ ਸੂਬਾ ਸਰਕਾਰ ਸਿੰਧੀਆ ਸ਼ਾਹੀ ਪਰਿਵਾਰ ਦੇ ਮੈਂਬਰ ਕਾਰਨ ਸੰ ਕ ਟ ਵਿੱਚ ਆਈ ਹੈ।