ਅਰਵਿੰਦ ਕੇਜਰੀਵਾਲ ਨੇ ਕਰਤੇ ਬਹੁਤ ਵੱਡੇ ਐਲਾਨ, ਸਰਕਾਰਾਂ ਸਿੱਖਣ ਇਸ ਬੰਦੇ ਤੋਂ

Tags

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਦਿੱਲੀ ਵਿੱਚ ਕੋਰੋਨਾ ਦੇ ਕੇਸ ਬਹੁਤ ਵੱਧ ਜਾਂਦੇ ਹਨ ਤਾਂ ਸਾਨੂੰ ਕੀ ਕਰਨਾ ਹੈ, ਇਸ ਦੇ ਲਈ ਸਾਡੇ ਡਾਕਟਰਾਂ ਦੀ ਟੀਮ ਨੇ ਪੂਰੀ ਯੋਜਨਾ ਤਿਆਰ ਕਰ ਲਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀ ਸਟੇਜ਼-3 'ਚ ਹਾਲੇ ਨਹੀਂ ਪਹੁੰਚੇ ਹਾਂ। ਜੇ ਅਜਿਹੇ ਹਾਲਾਤ ਬਣਦੇ ਹਨ ਤਾਂ ਵੀ ਅਸੀ ਮੁਕਾਬਲਾ ਕਰਨ ਲਈ ਤਿਆਰ ਹਾਂ। ਕੇਜਰੀਵਾਲ ਨੇ ਕਿਹਾ ਕਿ ਜੇ ਹਾਲਾਤ ਹੋਰ ਗੰਭੀਰ ਹੁੰਦੇ ਹਨ ਤਾਂ ਦਿੱਲੀ ਸਰਕਾਰ ਰੋਜ਼ਾਨਾ ਕੋਰੋਨਾ ਦੇ 100 ਨਵੇਂ ਮਾਮਲਿਆਂ ਨਾਲ ਨਜਿੱਠਣ ਲਈ ਤਿਆਰ ਹੈ। ਸਾਡੀ ਟੀਮ ਰੋਜ਼ਾਨਾ 500 ਤੋਂ 1000 ਨਵੇਂ ਕੇਸਾਂ ਨਾਲ ਨਜਿੱਠਣ ਦੀ ਤਿਆਰੀ ਕਰ ਰਹੀ ਹੈ। ਹਸਪਤਾਲਾਂ ਨੂੰ ਐਂਬੂਲੈਂਸ, ਵੈਂਟੀਲੇਟਰ ਅਤੇ ਮੈਡੀਕਲ ਸਟਾਫ਼ ਨਾਲ ਇਸ ਲਈ ਤਿਆਰ ਰੱਖਿਆ ਜਾ ਰਿਹਾ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੀਰਵਾਰ ਤੱਕ ਦਿੱਲੀ 'ਚ ਕੋਰੋਨਾ ਵਾਇਰਸ ਦੇ 36 ਮਾਮਲੇ ਸਾਹਮਣੇ ਆਏ ਸਨ, ਜੋ ਅੱਜ ਸ਼ੁੱਕਵਾਰ ਨੂੰ ਵੱਧ ਕੇ 39 ਹੋ ਗਏ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਇਨ੍ਹਾਂ 39 ਪਾਜੀਟਿਵ ਮਾਮਲਿਆਂ ਵਿਚੋਂ 29 ਬਾਹਰੋਂ ਆਏ ਸਨ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ ਅਤੇ 10 ਲੋਕ ਸਥਾਨਕ ਵਾਸੀ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ 224 ਹੋਮ ਸ਼ੈਲਟਰਾਂ 'ਚ 20,000 ਲੋਕਾਂ ਨੂੰ ਭੋਜਨ ਦੇ ਰਹੇ ਹਾਂ। ਅੱਜ ਤੋਂ ਅਸੀਂ 325 ਸਕੂਲਾਂ ਦੇ ਅੰਦਰ ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਪ੍ਰਦਾਨ ਕਰਾਂਗੇ ਅਤੇ ਹੋਮ ਸ਼ੈਲਟਰਾਂ 'ਚ ਭੋਜਨ ਦੀ ਮਾਤਰਾ 'ਚ ਵਾਧਾ ਕਰਾਂਗੇ। ਅੱਜ ਤੋਂ ਅਸੀਂ 2 ਲੱਖ ਲੋਕਾਂ ਨੂੰ ਭੋਜਨ ਦੇਵਾਂਗੇ ਅਤੇ ਕੱਲ ਐਤਵਾਰ ਤੋਂ ਅਸੀਂ 4 ਲੱਖ ਲੋਕਾਂ ਨੂੰ ਖਾਣਾ ਦੇਵਾਂਗੇ।"