ਨਵਜੋਤ ਸਿੱਧੂ ਦੀ ਵਧੀ ਤਾਕਤ, ਰਾਜਾ ਵੜਿੰਗ ਦਾ ਮਿਲਿਆ ਸਾਥ

Tags

ਪਹਿਲਾਂ ਨਵਜੋਤ ਸਿੱਧੂ ਤੇ ਹੁਣ ਰਾਜਾ ਵੜਿੰਗ, ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਪਹਿਲਾ ਨਵਜੋਤ ਸਿੰਘ ਸਿੱਧੂ ਨੇ ਯੂਟਿਉਬ ਦੇ ਆਪਣਾ ਚੈਨਲ ਬਣਾਇਆ ਤੇ ਹੁਣ ਰਾਜਾ ਵੜਿੰਗ ਨੇ ਵੀ ਆਪਣਾ ਯੂਟਿਊਬ ਚੈਨਲ ਆਪਣੇ ਫੇਸਬੁੱਕ ਪੇਜ਼ ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ਆਓ ਮਿਲ ਕੇ ਆਪਣਾ ਪੰਜਾਬ ਬਚਾਈਏ। ਨਵਜੋਤ ਸਿੱਧੂ ਅਤੇ ਰਾਜਾ ਵੜਿੰਗ ਦੇ ਕਾਫੀ ਕੰਮ ਮਿਲਦੇ ਜੁਲਦੇ ਹਨ ਅਤੇ ਇਹ ਦੋਵੇਂ ਹੀ ਸਿਆਸਤਦਾਨ ਕਿਤੇ ਨਾ ਕਿਤੇ ਆਪਣੀ ਪਾਰਟੀ ਦੇ ਉਲਟ ਕੁਝ ਫੈਸਲੇ ਲੈ ਲੈਂਦੇ ਹਨ। ਗਿੱਦੜਬਾਹਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੀ 11 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ–ਦਿਨ ਮੌਕੇ ਆਪਣੇ ਫ਼ੇਸਬੁੱਕ ਅਕਾਊਂਟ ਤੋਂ ਇੱਕ ਅਜਿਹਾ ਸੁਨੇਹਾ ਪੋਸਟ ਕੀਤਾ, ਜਿਸ ਦੀ ਚਰਚਾ ਸਿਆਸੀ ਗਲਿਆਰਿਆਂ ’ਚ ਹੁੰਦੀ ਰਹੀ।

ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਰਾਜਾ ਵੜਿੰਗ ਤੇ ਪੰਜ ਹੋਰ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਸਲਾਹਕਾਰ ਨਿਯੁਕਤ ਕੀਤਾ ਸੀ ਪਰ ਪਿਛਲੇ ਮਹੀਨੇ ਉਨ੍ਹਾਂ ਨੂੰ ਆਪਣੇ ਉਹ ਅਹੁਦੇ ਛੱਡਣੇ ਪਏ ਕਿਉਂਕਿ ਰਾਜਪਾਲ ਨੇ ‘ਆੱਫ਼ਿਸ ਆੱਫ਼ ਪ੍ਰੌਫ਼ਿਟ ਬਿਲ 2019’ ਨੂੰ ਬਿਨਾ ਆਪਣੀ ਮਨਜ਼ੂਰੀ ਦਿੱਤਿਆਂ ਵਾਪਸ ਕਰ ਦਿੱਤਾ ਸੀ। ਵਿਰੋਧੀਆਂ ਨੇ ਸ੍ਰੀ ਰਾਜਾ ਵੜਿੰਗ ਦੇ ਉਸ ਸੁਨੇਹੇ ਨੂੰ ਮੁੱਖ ਮੰਤਰੀ ਦੀ ‘ਸਿੱਧੀ ਚਾਪਲੂਸੀ’ ਕਰਾਰ ਦਿੱਤਾ। ਸ੍ਰੀ ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਆਪਣੀ ਫੇ਼ਸਬੁੱਕ ਪੋਸਟ ’ਚ ਲਿਖਿਆ ਸੀ ਕਿ – ‘ਤੁਸੀਂ ਸੱਚਾਈ ਲਈ ਖੜ੍ਹਦੇ ਹੋ ਤੇ ਤੁਸੀਂ ਆਮ ਲੋਕਾਂ ਲਈ ਡਟਦੇ ਹੋ… ਤੁਹਾਡਾ ਅਜਿਹਾ ਹੌਸਲਾ ਸਦਾ ਬਣਿਆ ਰਵ੍ਹੇ… ਰੱਬ ਕਰੇ, ਤੁਸੀਂ ਸਦਾ ਹੀ ਅਜਿਹੇ ਸਹਾਇਕਾਂ ਨਾਲ ਘਿਰੇ ਰਹੋ, ਜਿਹੜੇ ਤੁਹਾਡਾ ਕੰਮ ਸੁਖਾਲ਼ਾ ਬਣਾਉਂਦੇ ਰਹਿਣ।’