ਦੇਖੋ ਕਿਵੇ ਆ ਰਹੇ ਨੇ ਲੋਕ ਇਸ ਕੋਰੋਨਾ ਕਰਕੇ ਮਰੇ ਬਾਪੂ ਦੇ ਸੰਪਰਕ ਵਿੱਚ

Tags

ਇਟਲੀ ਤੋਂ ਆਏ 70 ਸਾਲਾ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਸੀ। ਬਲਦੇਵ ਦੇ ਸੰਪਰਕ ‘ਚ ਆਏ ਲੋਕਾਂ ਦੇ ਕੇਸ ਪਾਜ਼ਿਟਿਵ ਪਾਏ ਜਾ ਰਹੇ ਹਨ, ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਵਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਐਸਡੀਐਮ ਬੰਗਾ ਵਲੋਂ ਨੋਟ ਜਾਰੀ ਕਰਦਿਆਂ ਬੇਨਤੀ ਕੀਤੀ ਗਈ ਹੈ ਕਿ 5 ਮਾਰਚ ਤੋਂ ਬਾਅਦ ਜਿਹੜਾ ਵੀ ਗੁਰਦੁਆਰਾ ਭਾਈ ਘਨੱਈਆ ਜੀ ਪਠਲਾਵਾ ਵਿਖੇ ਗਿਆ ਹੋਵੇ ਤੇ ਬਲਦੇਵ ਸਿੰਘ ਜਾਂ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ ਹੋਵੇ ਉਹ ਹੈਲਪਲਾਈਨ ਨੰਬਰ 9569358325 ‘ਤੇ ਕਾਲ ਜਾਂ ਵ੍ਹਟਸਐਪ ਕਰਕੇ ਜਾਣਕਾਰੀ ਦੇਵੇ ਤਾਂ ਜੋ ਕੋਰੋਨਾ ਦੀ ਜਾਂਚ ਕੀਤੀ ਜਾ ਸਕੇ।
ਪੰਜਾਬ 'ਚ ਦੋ ਹੋਰ ਨਵੇਂ ਕੋਰੋਨਾਵਾਇਰਸ ਕੇਸ ਸਾਹਮਣੇ ਆਉਣ ਤੋਂ ਬਾਅਦ ਪੰਜਾਬ 'ਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 31 ਹੋ ਗਈ ਹੈ। ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦਾ ਹੈ ਤੇ ਦੂਜਾ ਲੁਧਿਆਣਾ ਤੋਂ ਹੈ। ਮੋਰਾਂਵਾਲੀ ਦਾ ਮਾਮਲਾ ਵੀ 70 ਸਾਲਾ ਬਲਦੇਵ ਸਿੰਘ ਵਾਸੀ ਨਵਾਂ ਸ਼ਹਿਰ ਦੇ ਸੰਪਰਕ 'ਚ ਹੋਣ ਕਰਕੇ ਆਇਆ ਹੈ। ਬਲਦੇਵ ਸਿੰਘ ਦੀ ਪਿਛਲੇ ਹਫ਼ਤੇ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਸੀ।