ਢੱਡਰੀਆਂਵਾਲਿਆਂ ਦੀ ਸਪੋਰਟ ਵਿੱਚ ਆ ਗਿਆ ਪੂਰਾ ਪਿੰਡ ,ਕਰਤਾ ਐਲਾਨ

Tags

ਢੱਡਰੀਆਂ ਵਾਲੇ ਨੇ ਕਿਹਾ ਕਿ ਜੇਕਰ ਚੈਨਲਾਂ ’ਤੇ ਜਾ ਕੇ ਜਥੇਦਾਰ ਹਰਪ੍ਰੀਤ ਸਿੰਘ ਉਨ੍ਹਾਂ ਖ਼ਿ ਲਾ ਫ਼ ਬੋਲ ਸਕਦੇ ਹਨ ਤਾਂ ਮਿਲ ਕੇ ਗੱਲ ਕਿਉਂ ਨਹੀਂ ਕਰ ਸਕਦੇ। ਇਸ ਲਈ ਮੁੜ ਉਨ੍ਹਾਂ ਨੂੰ ਬੇਨਤੀ ਹੈ ਕਿ ਜਥੇਦਾਰ ਉਨ੍ਹਾਂ ਦੀਆਂ ਜੋ ਗ ਲਤੀਆਂ ਹਨ, ਓਹੀ ਚੈਨਲ ’ਤੇ ਆ ਕੇ ਦੱਸ ਦੇਣ ਜਿਨ੍ਹਾਂ ਦੇ ਉਹ ਸਾਹਮਣੇ ਬੈਠ ਕੇ ਜਵਾਬ ਦੇਣਗੇ। ਵੀਡੀਓ ਜਾਰੀ ਕਰਕੇ ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਇਸ ਬਿਆਨ ਨਾਲ ਜਿੱਥੇ ਉਨ੍ਹਾਂ ਨੂੰ ਤਾਂ ਦੁੱ ਖ ਲੱਗਿਆ ਉੱਥੇ ਉਨ੍ਹਾਂ ਨਾਲ ਜੁੜੀ ਸੰਗਤ ਦੀਆਂ ਭਾ ਵ ਨਾ ਵਾਂ ਨੂੰ ਠੇ ਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕੁਝ ਜਥੇਬੰਦੀਆਂ ਵੱਲੋਂ ਉਨ੍ਹਾਂ ’ਤੇ ਜੋ ਦੋ ਸ਼ ਲਾਏ ਹਨ, ਉਹ ਸਾਬਤ ਨਹੀਂ ਹੋਏ ਪਰ ਇਸ ਦੇ ਬਾਵਜੂਦ ਜਥੇਦਾਰ ਹੁਰਾਂ ਨੇ ਇਹ ਬਿਆਨ ਜਾਰੀ ਕਰ ਦਿੱਤਾ,

ਇਸ ਲਈ ਉਹ ਸਾਬਤ ਕਰ ਕੇ ਦਿਖਾਉਣ ਕਿ ਮੈਂ ਨ ਕ ਲੀ ਨਿਰੰਕਾਰੀ ਬਣਨ ਦੀ ਰਾਹ ਵੱਲ ਵਧ ਰਿਹਾ ਹਾਂ ਤਾਂ ਮੈਂ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਛੱਡ ਉਸ ਦੀ ਸਾਂਭ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਭਾਲ ਦੇਵਾਂਗਾ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰੀਕ ਸਿੰਘ ਅਜਨਾਲਾ ਤੇ ਉਨ੍ਹਾਂ ਵਿਚਕਾਰ ਹੋਣ ਵਾਲੇ ਸਵਾਲਾਂ ਦੇ ਜਵਾਬ ਚੈਨਲਾਂ ’ਤੇ ਬੈਠ ਕੇ ਹੋਣ ਤਾਂ ਜੋ ਕੁਝ ਵਿਅਕਤੀਆਂ ਦੀ ਬਜਾਏ ਸਾਰੀ ਸੰਗਤ ਇਸ ਨੂੰ ਦੇਖੇ ਅਤੇ ਸਹੀ-ਗ ਲਤ ਦਾ ਫ਼ੈਸਲਾ ਕਰ ਸਕੇ।