ਭਗਵੰਤ ਮਾਨ ਨੇ ਪੁਲਿਸ ਤੇ ਸਰਕਾਰ ਲੈ ਲਈ ਗੋਡਿਆਂ ਥੱਲੇ

Tags

ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ ਦੇ ਬਾਹਰ ਰੋ ਸ ਪ੍ਰਦਰਸ਼ਨ ਕਰ ਰਹੇ ਈਟੀਟੀ ਅਤੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਲਾ ਠੀ ਚਾਰਜ ਕਰਨਾ ਤਾ ਨਾ ਸ਼ਾ ਹੀ ਦੀ ਨਿਸ਼ਾਨੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ। ਸ. ਮਾਨ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਨੇ ਵੀ ਨੌਜਵਾਨਾਂ ਨਾਲ ਧੋ ਖਾ ਕੀਤਾ ਹੈ। ਦਿੱਲੀ ਜਾ ਕੇ 11 ਲੱਖ ਨੌਕਰੀਆਂ ਦਾ ਗੱ ਪ ਮਾਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਕੀਕਤ 'ਤੇ ਪਰਦੇ ਨਹੀਂ ਪਾ ਸਕਦੇ। ਜਿੱਥੇ ਹਰ ਕੋਈ ਜਾਣਦਾ ਹੈ ਕਿ ਸਰਕਾਰੀ ਸਕੂਲ ਅਧਿਆਪਕਾਂ ਅਤੇ ਹੋਰ ਅਮਲੇ ਦੀ ਘਾਟ ਨਾਲ ਜੂਝ ਰਹੇ ਹਨ।

ਸ. ਮਾਨ ਨੇ ਕਿਹਾ ਕਿ ਲਾ ਠੀ ਚਾਰਜ ਦਾ ਸ਼ਿ ਕਾ ਰ ਹੋਣ ਵਾਲੇ ਬੇਰੁਜ਼ਗਾਰ ਅਧਿਆਪਕਾਂ 'ਚ ਵੱਡੀ ਗਿਣਤੀ 'ਚ ਲੜਕੀਆਂ ਦੀ ਸੀ। ਇਸ ਕਰ ਕੇ ਵਿਸ਼ਵ ਔਰਤ ਦਿਵਸ ਮੌਕੇ ਲਾ ਠੀ ਚਾਰਜ ਕਰਨਾ ਸ਼ਰ ਮਨਾ ਕ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਨੂੰ ਸ਼ ਰ ਮ ਆਉਣਾ ਚਹੀਦੀ ਹੈ। ਸ. ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਾਰੇ ਵਰਗਾਂ 'ਤੇ ਕ ਹਿ ਰ ਢਾਹਿਆ ਹੋਇਆ ਹੈ, ਪਰ ਸਰਕਾਰ ਦਾ ਅੰ ਤ ਨਿਸ਼ਚਿਤ ਹੈ। ਕਾਂਗਰਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਕੀਤੇ ਕ ਹਿ ਰ ਦੀ ਪੰਜਾਬ ਦੇ ਲੋਕ ਵਿਆਜ਼ ਸਮੇਤ ਭਾਜੀ ਮੋੜਨਗੇ।