ਢੱਡਰੀਆਂ ਵਾਲੇ ਨੂੰ ਘੇਰਨ ਵਾਲੇ ਟਕਸਾਲੀ, ਬਾਦਲਾਂ ਨੂੰ ਵੀ ਪੁੱਛਣ ਆਹ ਸਵਾਲ

Tags

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੰਗਤ ਦੀ ਹਾਜ਼ਰੀ 'ਚ ਕੈਮਰੇ ਅੱਗੇ ਲਾਈਵ ਗੱਲਬਾਤ ਕਰਨ ਦਾ ਸੁੁਨੇਹਾ ਲਾਉਂਦਿਆਂ ਚਿ ਤਾਵ ਨੀ ਦਿੱਤੀ ਹੈ ਕਿ ਜੇ ਉਸ ਦੀ ਮੰਗ 'ਤੇ ਜਥੇਦਾਰ ਨੇ ਟਾ ਲ-ਮਟੋ ਲ ਕੀਤੀ ਤਾਂ ਉਹ ਸਿੱਧੇ ਉਸ ਦੇ ਘਰ ਤੱਕ ਦਸਤਕ ਦੇਣ ਤੋਂ ਵੀ ਗੁਰੇਜ ਨਹੀਂ ਕਰਨਗੇ। ਜਥੇਦਾਰ ਨੂੰ ਸਾਬਤ ਕਰਨਾ ਹੋਵੇਗਾ ਕਿ ਢੱਡਰੀਆਂ ਵਾਲਾ ਕਿਥੋਂ ਨਿਰੰਕਾਰੀ ਹੈ? ਵਰਨਣ ਯੋਗ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੂਰਜ ਪ੍ਰਕਾਸ਼ ਗ੍ਰੰਥ ਬਾਰੇ ਵੱਖਰੇ ਵਿਚਾਰ ਰੱਖਦੇ ਹਨ। ਵਿਵਾਦਤ ਸਿੱਖ ਪ੍ਰਚਾਰ ਦੇ ਮੁੱਦੇ ਉੱਤੇ ਅਕਾਲ ਤਖ਼ਤ ਸਾਹਿਬ ਨੇ ਪਿਛਲੇ ਸਾਲ ਪੰਜ ਮੈਂਬਰੀ ਕਮੇਟੀ ਬਣਾਈ ਸੀ, ਜਿਸ ਨੇ ਭਾਈ ਢੱਡਰੀਆਂ ਵਾਲੇ ਨਾਲ ਗੱਲ ਕਰਕੇ ਵਿ ਵਾ ਦ ਦੇ ਹੱਲ ਦਾ ਕੋਈ ਯਤਨ ਕਰਨਾ ਸੀ।

ਗੁਰਦੁਆਰਾ ਪਰਮੇਸ਼ਰ ਦੁਆਰ ਸੇਖਪੁਰਾ 'ਚ ਆਈ ਵੱਡੀ ਗਿਣਤੀ ਸੰਗਤ ਦੀ ਹਾਜ਼ਰੀ ਵਿੱਚ ਕੀਰਤਨ ਸਮਾਗਮ ਦੌਰਾਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਈ ਮੁੱਦਿਆਂ 'ਤੇ ਨਿ ਸ਼ਾ ਨਾ ਬਣਾਉਂਦੇ ਹੋਏ ਇਸ ਮੰਚ ਤੋਂ ਪੇਸ਼ ਕੀਤੀ ਕਵਿਤਾ ਰਾਹੀਂ ਵਿਅੰਗਮਈ ਤਰੀਕੇ ਨਾਲ ਇਹ ਵੰਗਾਰ ਦੇ ਦਿੱਤੀ, ‘ਐਨੇ ਵੀ ਨਹੀਂ ਮਿੱਠੇ ਕੋਈ ਮੂੰਹ 'ਚ ਪਾ ਲਵੇ, ਸਾਨੂੰ ਸਮਝੋ ਨਾ ਖੰਡ ਦੇ ਮਖਾਣੇ ਜਥੇਦਾਰ ਜੀ।' ਢੱਡਰੀਆਂ ਵਾਲੇ ਨੇ ਲੰਮੀ ਕਵਿਤਾ 'ਚ ਅਕਾਲ ਤਖ਼ਤ ਦੇ ਜਥੇਦਾਰ ਨੂੰ ਕ ਰ ੜੇ ਹੱਥੀਂ ਲੈਂਦਿਆਂ ਆਪਣੇ ਆਪ ਨੂੰ ਕਿਸੇ ਵਿ ਵਾ ਦ ਤੋਂ ਜਿਥੇ ਬੇਕਸੂਰ ਦੱਸਿਆ ਅਤੇ ਜਥੇਦਾਰ ਨੂੰ ਕਿਹਾ, ‘ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜਥੇਦਾਰ ਜੀ, ਅੱਗੇ ਤੁਸੀਂ ਆਪ ਹੀ ਸਿਆਣੇ ਜਥੇਦਾਰ ਜੀ।'