ਬਾਦਲਾਂ ਦੀ ਬਠਿੰਡਾ ਰੈਲੀ ਤੋਂ ਕੁਝ ਘੰਟੇ ਪਹਿਲਾਂ ਢੀਂਡਸਾ ਦਾ ਵੱਡਾ ਸਿਆਸੀ ਧਮਾਕਾ,ਕਰਤਾ ਵੱਡਾ ਐਲਾਨ

Tags

ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਆਉਣ ਵਾਲਾ ਸਮਾਂ ਤੀਸਰੇ ਮੋਰਚੇ ਦਾ ਹੋਵੇਗਾ। ਪਹਿਲਾ ਪੰਜਾਬ ਦੀ ਜਨਤਾ ਵਿਚ ਵਿਸ਼ਵਾਸ ਬਹਾਲ ਕਰਨਾ ਹੋਵੇਗਾ। ਇਸ ਮੌਕੇ ਕਈ ਹੋਰ ਆਗੂ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ 2022 ਅਜੇ ਬਹੁਤ ਦੂਰ ਹੈ। ਪੰਜਾਬ ਦੇ ਹਿਤਾਂ ਨੂੰ ਸਮਝਣ ਵਾਲਿਆਂ ਨੂੰ ਇਕੱਠਾ ਕੀਤਾ ਜਾਵੇਗਾ ਤੇ ਉਨ੍ਹਾਂ ਦਾ ਪਹਿਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਮੁੱਢ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਗੁੰ ਮਰਾ ਹ ਕਰਨ ਵਾਲਾ ਬਜਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਾਣ-ਬੁਝ ਕੇ ਆਮਦਨੀ ਵਧਾ-ਚੜ੍ਹਾ ਕੇ ਦਿਖਾਈ ਗਈ ਹੈ ਜਦਕਿ ਖ਼ਰਚਿਆਂ ਨੂੰ ਕਾਫ਼ੀ ਘਟਾ ਦਿੱਤਾ ਗਿਆ ਹੈ।


ਅਜਿਹੇ ਵਿਚ ਸਾਫ਼ ਹੈ ਕਿ ਬਜਟ ਬਿਨਾਂ ਘਾਟੇ ਵਾਲਾ ਨਜ਼ਰ ਆ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਲਗਾਤਾਰ ਤਿੰਨ ਸਾਲਾਂ ਤੋਂ ਉਹ ਬਜਟ ਦੇਖ ਰਹੇ ਹਨ ਜੋ ਵੀ ਕਾਂਗਰਸ ਸਰਕਾਰ ਦਾਅਵੇ ਕਰਦੀ ਹੈ, ਉਹ ਪੂਰੇ ਨਹੀਂ ਕਰ ਪਾ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਜਾਣਬੁੱਝ ਕੇ ਆਮਦਨੀ ਨੂੰ ਵਧਾ-ਚੜ੍ਹਾ ਕੇ ਦਿਖਾਇਆ ਜਾਂਦਾ ਹੈ ਜਦਕਿ ਅਸਲ ਵਿਚ ਇਨ੍ਹਾਂ ਅੰਕੜਿਆਂ ਦੇ ਨੇੜੇ ਢੁਕਣਾ ਵੀ ਮੁਸ਼ਕਿਲ ਹੈ।ਇਸ ਵਿਚ ਸੂਬੇ ਨੂੰ ਅੱਗੇ ਲੈ ਜਾਣ ਵਾਲਾ ਕੋਈ ਵੀ ਰੋਡਮੈਪ ਨਜ਼ਰ ਨਹੀਂ ਆ ਰਿਹਾ। ਸਾਬਕਾ ਮੰਤਰੀ ਦਾ ਖ਼ਿਆਲ ਹੈ ਕਿ ਜਦੋਂ ਪੂਰੇ ਦੇਸ਼ 'ਚ ਸਲੋਅ ਡਾਊਨ ਚੱਲ ਰਿਹਾ ਹੈ ਤਾਂ ਪੰਜਾਬ 'ਚ ਆਮਦਨੀ ਕਿਵੇਂ ਵਧਾਈ ਗਈ? ਉਨ੍ਹਾਂ ਕਿਹਾ ਕਿ ਸਾਫ਼ ਹੈ ਵਿੱਤ ਮੰਤਰੀ ਨੇ ਅੰਕੜਿਆਂ 'ਚ ਕਾਫ਼ੀ ਹੇਰ-ਫੇਰ ਕੀਤਾ ਹੈ।