ਪੰਜਾਬ ਵਿਧਾਨ ਸਭਾ 'ਚ 20 ਵਿਧਾਇਕਾਂ ਵਾਲੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਪਿਛਲੇ 2 ਸਾਲਾਂ ਤੋਂ ਵੱਖ ਵੱਖ ਕਰਾਨਾਂ ਕਰ ਕੇ 5 ਗੁ ਟਾਂ 'ਚ ਵੰਡੀ ਹੋਈ ਹੈ ਅਤੇ ਪਿਛਲੇ ਢੇਡ ਸਾਲ ਤੋਂ ਆਪ ਦੇ 4 ਵਿਧਾਇਕਾਂ ਸੁਖਪਾਲ ਖਹਿਰਾ, ਨਾਜਰ ਸਿੰਘ ਮਾਨਸ਼ਾਹੀਆ, ਅਮਰਜੀਤ ਸੰਦੋਆ ਅਤੇ ਬਲਦੇਵ ਸਿੰਘ ਜੈਤੋ ਦੀ ਗਰਦਨ 'ਤੇ 'ਆਯੋਗ' 'ਤੇ ਕਰਾਰ ਦੇਣ ਦੀ ਤਲਵਾਰ, ਜਿਉਂ ਦੀ ਤਿਉਂ ਲਟਕੀ ਹੋਈ ਹੈ। ਦੂਜੇ ਤਿੰਨੋਂ ਵਿਧਾਇਕਾਂ ਰੋਪੜ ਤੋਂ ਅਮਰਜੀਤ ਸੰਦੋਆ ਅਤੇ ਮਾਨਸਾ ਤੋਂ ਨਾਰ ਸਿੰਘ ਮਾਨਸ਼ਾਹੀਆ ਨੇ ਅਪ੍ਰੈਲ 2019 'ਚ ਸ਼ਰੇਆਮ ਸੱ ਤਾਧਾ ਰੀ ਕਾਂਗਰਸ 'ਚ ਸ਼ਮੂਲੀਅਤ ਕੀਤੀ। ਆਪ ਤੋਂ ਅਸਤੀਫ਼ੇ ਵੀ ਦੇ ਦਿਤੇ, ਪਰ ਪਿਛਲੇ ਢੇਡ ਸਾਲ ਤੋਂ ਵਿਧਾਨ ਸਭਾ ਦੇ ਹੋਏ ਸਾਰੇ ਇਜਲਾਸਾਂ 'ਚ ਹਾਜ਼ਰੀ ਭਰੀ ਅਤੇ ਵਿਰੋਧੀ ਧਿਰ ਵਲ ਹੀ ਬੈਠਦੇ ਰਹੇ।
ਵਿਧਾਨ ਸਭਾ ਸਕੱਤਰੇਤ ਦੇ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸਪੀਕਰ ਰਾਣਾ ਕੇ.ਪੀ ਸਿੰਘ ਨੇ ਖਹਿਰਾ ਨੂੰ 11 ਮਾਰਚ ਤਕ ਜੁਆਬ ਦੇਣ ਲਈ ਕਿਹਾ ਸੀ। ਸ.ਖਹਿਰਾ ਵਿਰੁਧ ਹਰਪਾਲ ਚੀਮਾ, ਮੌਜੂਦਾ ਵਿਰੁਧੀ ਧਿਰ ਦੇ ਨੇਤਾ ਨੇ ਹੀ ਪਟੀਸ਼ਨ ਪਾਈ ਹੋਈ ਹੈ ਕਿ ਇਸ ਨੂੰ 'ਅਯੋਗ' ਕਰਾਰ ਦਿਤਾ ਜਾਵੇ। ਸਖਪਾਲ ਖਹਿਰਾ ਦੀ ਪੁਜੀਸ਼ਨ ਬਤੌਰ ਵਿਰੋਧੀ ਧਿਰ ਦੇ ਨੇਤਾ ਉਸ ਵੇਲੇ ਮਿੱਟੀ 'ਚ ਅਰਵਿੰਦ ਕੇਜਰੀਵਾਲ ਨੇ ਰੋਲ ਦਿਤੀ ਜਦੋਂ ਉਸ ਨੂੰ ਹਟਾ ਕੇ ਹਰਪਾਲ ਚੀਮਾ ਨੂੰ ਲਗਾ ਦਿਤਾ। ਛੇ ਮਹੀਨੇ ਉ ਬਾਲੇ ਖਾਂਦੇ ਇਸ ਬੜਬੋਲੇ ਭੁਲੱਥ ਹਲਕੇ ਤੋਂ ਵਿਧਾਇਕ ਨੇ ਅਸਤੀਫ਼ਾ ਦੇਣ ਦਾ ਰੌਲਾ ਪਾ ਕੇ ਜਨਵਰੀ 2019 'ਚ ਨਵੀਂ ਪਾਰਟੀ 'ਪੰਜਾਬੀ ਏਕਤਾ ਪਾਰਟੀ' ਬਣਾਈ ਅਤੇ ਆਪ 'ਚ ਰਹਿੰਦੀਆਂ ਨਵੀਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਬਠਿੰਡਾ ਸੀਟ ਤੋਂ ਲੋਕ ਸਭਾ ਦੀ ਚੋਣ ਲੜੀ ਅਤੇ ਹਾਰ ਗਏ।