ਸਿੱਧੂ, ਖਹਿਰਾ ਤੇ ਬੈਂਸ ਝਾੜੂ ਨਾਲ ਮਿਲਕੇ 2022 ਦੀਆਂ ਲੜ੍ਹਣਗੇ ਚੋਣਾਂ!

Tags

ਅੱਜ ਆਮ ਆਦਮੀ ਪਾਰਟੀ, ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਪੈੱ੍ਰਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨੀ ਦਾ ਕਰਜ਼ ਮੁਆਫ਼, ਘਰ-ਘਰ ਰੁਜ਼ਗਾਰ ਦੇਣ ਜਿਹੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ ਪਰ 3 ਸਾਲ ਤੋਂ ਵੱਧ ਸਮਾਂ ਬੀਤਣ ਮਗਰੋਂ ਵੀ ਸਾਰੇ ਵਾਅਦੇ ਪਹਿਲਾਂ ਵਾਂਗ ਹਨ | ਇਕ ਵੀ ਵਾਅਦਾ ਪੂਰਾ ਨਹੀਂ ਹੋਇਆ | ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਸਰਕਾਰ ਕੋਲੋਂ ਮੰਗ ਕਰਦੇ ਆ ਰਹੇ ਹਨ ਕਿ ਬਠਿੰਡਾ ਲਈ ਇਕ ਪੈਟਰੋ ਕੈਮੀਕਲ ਯੂਨੀਵਰਸਿਟੀ ਬਣਾਈ ਜਾਵੇ ਪਰ ਸਰਕਾਰ ਵਲੋਂ ਇਸ ਉੱਪਰ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ ਕਿਉਂਕਿ ਅੱਜ ਬਠਿੰਡਾ ਰਿਫ਼ਾਈਨਰੀ ਦੇ ਅੰਦਰ ਸਾਰੇ ਮੁਲਾਜ਼ਮ ਬਾਹਰਲੇ ਸੂਬਿਆਂ ਦੇ ਹਨ |

ਪਰ ਸਾਡੇ ਇਲਾਕੇ ਦੇ ਨੌਜਵਾਨਾਂ ਕੋਲ ਉਸ ਤਰ੍ਹਾਂ ਦੀ ਯੋਗਤਾ ਨਾ ਹੋਣ ਕਰਕੇ ਉਨ੍ਹਾਂ ਨੂੰ ਰਿਫਾਇਨਰੀ ਵਿਚ ਨੌਕਰੀ ਨਹੀਂ ਮਿਲ ਰਹੀ ਹੈ | ਹਾਲਾਂਕਿ 70 ਫ਼ੀਸਦੀ ਹਲਕੇ ਦੇ ਨੌਜਵਾਨਾਂ ਨੂੰ ਨੌਕਰੀ ਵਿਚ ਪਹਿਲ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਹਨ ਕਿ ਬਠਿੰਡਾ ਰਿਫਾਇਨਰੀ ਦਾ 16 ਹਜ਼ਾਰ ਕਰੋੜੀ ਪ੍ਰੋਜੈਕਟ ਉਹ ਲੈ ਕੇ ਆਏ ਹਨ ਪਰ ਇਸ ਦਾ ਸਾਡੇ ਇਲਾਕੇ ਦੇ ਬੇਰੁਜ਼ਗਾਰ ਫਿਰਦੇ ਨੌਜਵਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ | ਪ੍ਰੋ. ਬਲਜਿੰਦਰ ਕੌਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਜੇਕਰ ਸੰਗਰੂਰ ਤੋਂ 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 238 ਕਿੱਲੋਮੀਟਰ ਸੜਕ ਮਨਜ਼ੂਰ ਕਰਵਾ ਸਕਦੇ ਹਨ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿਉਂ ਨਹੀਂ |