ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ ਸੁਰੱਖਿਆ ਦ੍ਰਿਸ਼ਟੀਕੋਣ ਤੋਂ ਸੁਰੱਖਿਆ ਬਲਾਂ ਲਈ ਵੱਡੀ ਚੁਣੌਤੀ ਸਾਬਤ ਹੋਏਗਾ। ਇੰਡੀਅਨ ਐਕਸਪ੍ਰੈਸ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਸਿੱਖ ਧਰਮ ਅਸਥਾਨ ਲਈ ਵੀਜ਼ਾ ਫਰੀ ਲਾਂਘਾ ਲੰਬੇ ਸਮੇਂ ਤੋਂ ਬੰਦ ਕੀਤੇ ਜਾਣ ਪਿੱਛੇ ਸੁਰੱਖਿਆ ਪ੍ਰਣਾਲੀ ਹੀ ਕਾਰਨ ਸੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, "ਕਰਤਾਰਪੁਰ ਵਿੱਚ ਇੱਕ ਸੰਭਾਵਨਾ ਹੈ ਕਿ ਸਵੇਰੇ ਉੱਥੇ ਜਾਣ ਵਾਲਾ ਵਿਅਕਤੀ ਸ਼ਾਮ ਨੂੰ ਸਿਖਲਾਈ ਦੇ ਕੇ ਅੱ ਤ ਵਾ ਦੀ ਬਣ ਕੇ ਵਾਪਸ ਆ ਸਕਦਾ ਹੈ। ਤੁਸੀਂ ਉੱਥੇ 6 ਘੰਟੇ ਲਈ ਜਾਂਦੇ ਹੋ।
ਤੁਹਾਨੂੰ ਫਾ ਇ ਰਿੰ ਗ ਰੇਂਜ ਲੈ ਜਾਕੇ ਆਈ ਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।" ਗੁਪਤਾ ਦੇ ਅਨੁਸਾਰ, "ਜਿਹੜੇ ਲੋਕ ਉੱਥੇ ਜਾਂਦੇ ਹਨ ਉਨ੍ਹਾਂ ਨੂੰ ਕੱਟੜ ਪੰਥੀ ਤਾ ਵੱਲ ਧੱਕਿ ਆ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ।" ਪਾਕਿਸਤਾਨ ਲੰਮੇ ਸਮੇਂ ਤੋਂ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਅਤੇ ਉਨ੍ਹਾਂ ਨੂੰ ਕੱਟ ੜਵਾ ਦ ਵੱਲ ਧੱ ਕਣ ਦੀ ਰਣਨੀਤੀ ‘ਤੇ ਕੰਮ ਕਰ ਰਿਹਾ ਹੈ।