ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਮਜਬੂਰੀ 'ਚ ਪਾਰਟੀ ਨੂੰ ਅਲਵਿਦਾ ਕਿਹਾ ਸੀ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ 'ਤੇ ਢੀਂਡਸਾ ਨੇ ਪਲਟਵਾਰ ਕੀਤਾ ਹੈ, ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਦੀ ਸੋਚ 'ਤੇ ਪੂਰੀ ਤਰਾਂ ਨਾਲ ਪੈਹਰਾ ਦੇਵੇਗਾ ਅਤੇ ਕਦੇ ਵੀ ਉਹਨਾ ਦੇ ਖਿ ਲਾ ਫ਼ ਨਹੀਂ ਜਾਵੇਗਾ, ਸਿਰਫ਼ ਇਨਾ ਹੀ ਨਹੀਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਉਹ 23 ਫਰਵਰੀ ਨੂੰ ਸੰਗਰੂਰ ਵਿੱਚ ਰੈਲੀ ਕਰ ਕੇ ਅਕਾਲੀ ਦਲ ਅਤੇ SGPC ਦੇ ਕੰਮ-ਕਾਜ ਦੀ ਲੋਕਾਂ ਸਾਹਮਣੇ ਪੋ ਲ ਖੋਲਣ ਜਾ ਰਹੇ ਨੇ।
ਸੁਖਦੇਵ ਸਿੰਘ ਢੀਂਡਸਾ ਨੇ ਸਾਫ ਕੀਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ 'ਤੇ ਅਕਾਲੀ ਦਲ ਨੂੰ ਛੱਡ ਕੇ ਕਿਸੇ ਵੀ ਹਮਖ਼ਿਆਲੀ ਧਿ ਰ ਨਾਲ ਚੋਣ ਗੱਠਜੋੜ ਕੀਤਾ ਜਾ ਸਕਦਾ ਹੈ, ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਅਕਾਲੀ ਦਲ 1920 ਇਕੱਠੇ ਹਨ ਤੇ ਸਾਬਕਾ ਵਿਧਾਇਕ ਐੱਚ . ਐੱਸ . ਫੂਲਕਾ ਅਤੇ ਬੈਂਸ ਭਰਾ ਵੀ ਉਨ੍ਹਾ ਦੇ ਨਾਲ ਨੇ, ਢੀਂਡਸਾ ਨੇ ਭਾਵੇਂ ਭਾਜਪਾ ਅਤੇ 'ਆਪ' ਨਾਲ ਚੋਣ ਸਮਝੌਤਾ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਪਰ ਢੀਂਡਸਾ ਨੇ ਸਾਫ਼ ਕੀਤਾ ਦੋਵਾਂ ਪਾਰਟੀਆਂ ਨਾਲ ਉਨਾਂ ਦੀ ਇਸ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ