ਭਗਵੰਤ ਮਾਨ ਨੇ ਗੂੰਗਿਆਂ ਦੇ ਮੂੰਹ ’ਚ ਪਾਤੀ ਜ਼ੁਬਾਨ, ਕੈਪਟਨ ਦੇ ਮਹਿਲ ਅੱਗੇ ਮਾਰ ਰਹੇ ਨੇ ਲਲਕਾਰੇ!

Tags

ਦਿੱਲੀ ਵਿੱਚ ਆਪ ਦੀ ਜਿੱਤ 'ਤੇ ਭਗਵੰਤ ਨੇ ਬੀਜੇਪੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੀ ਹਾਰ ਹੈ ਜੋ ਨ ਫ਼ ਰ ਤ ਦੀ ਸਿਆਸਤ ਕਰਦੇ ਨੇ,ਜਦੋਂ ਜ਼ੀ ਪੰਜਾਬ ਹਰਿਆਣਾ ਹਿਮਾਚਲ 'ਤੇ ਭਗਵੰਤ ਮਾਨ ਨੂੰ ਪੰਜਾਬ ਦੇ ਭਵਿੱਖ ਦੇ ਮੁੱਖ ਮੰਤਰੀ ਦੇ ਤੌਰ ਤੇ ਆਪਣਾ ਨਾਂ ਅੱਗੇ ਵਧਾਉਣ ਬਾਰੇ ਪੁੱਛਿਆ ਗਿਆ ਤਾਂ ਭਗਵੰਤ ਮਾਨ ਨੇ ਕਿਹਾ 'ਮੈਂ ਪੰਜਾਬ ਦਾ ਦੁੱਖ ਮੰਤਰੀ ਬਣਨਾ ਚਾਹੁੰਦਾ ਹਾਂ', ਹਾਲਾਂਕਿ ਸਿੱਧੇ ਨਹੀਂ ਪਰ ਅਸਿੱਧੇ ਤੌਰ ਤੇ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਆਪਣਾ ਨਾਂ ਜ਼ਰੂਰ ਅੱਗੇ ਵਧਾਇਆ। ਦਿੱਲੀ ਵਿੱਚ ਆਪ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਨੂੰ ਲੈਕੇ ਚਰ ਚਾਵਾਂ ਤੇਜ਼ ਹੋ ਗਇਆ ਨੇ।

ਦਿੱਲੀ ਵਿੱਚ ਜ਼ਬਰਦਸਤ ਜਿੱਤ ਤੋਂ ਬਾਅਦ ਆਪ ਦੇ ਆਗੂ ਅਤੇ ਪਾਰਟੀ ਵਰਕਰ ਪੱਬਾਂ-ਭਾਰ ਨੇ ਅਤੇ 2022 ਵਿੱਚ ਪੰਜਾਬ ਵਿੱਚ ਵੱਡੀ ਜਿੱਤ ਹਾਸਲ ਕਰਨ ਦੇ ਦਾਅਵੇ ਹੁਣੇ ਤੋਂ ਸ਼ੁਰੂ ਹੋ ਗਏ ਨੇ ਭਗਵੰਤ ਮਾਨ ਨੇ ਤਾਂ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ 2022 ਦੇ ਲਈ ਆਪਣੀ ਦਾਅਵੇਦਾਰੀ ਵੀ ਪੇਸ਼ ਕਰ ਦਿੱਤੀ ਹੈ ਜਦਕਿ ਅਕਾਲੀ ਦਲ ਦਿੱਲੀ ਵਿੱਚ ਆਪ ਦੀ ਜਿੱਤ ਨੂੰ ਕਾਂਗਰਸ ਨਾਲ ਮੈ ਚ ਫਿ ਕ ਸਿੰ ਗ ਦੱਸ ਰਿਹਾ ਹੈ। ਹਾਰ ਤੋਂ ਬਾਅਦ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਵੀ ਸਾਹਮਣੇ ਆਇਆ ਹੈ, ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਜਿੱਤ ਸਿਰਫ਼ ਆਮ ਆਦਮੀ ਪਾਰਟੀ ਦੀ ਨਹੀਂ ਹੈ ਬਲਕਿ ਕਾਂਗਰਸ ਦੀ ਹਿਮਾਇਤ ਨਾਲ ਮਿਲੀ ਜਿੱਤ ਹੈ।