ਸਕੂਲੀ ਵੈਨ ਵਿੱਚ ਗਏ ਬੱਚਿਆਂ ਨੂੰ ਭੱਠਲ ਦਵਾਊ ਇਨਸਾਫ਼? ਕਰਤਾ ਵੱਡਾ ਐਲਾਨ

Tags

ਸੰਗਰੁਰ ਦੇ ਕਸਬਾ ਲੌਂਗੋਵਾਲ ਵਿਖੇ ਸ਼ਨੀਵਾਰ ਨੂੰ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱ ਗ ਲੱਗਣ ਨਾਲ ਚਾਰ ਨੰਨ੍ਹੇ ਬੱਚੇ ਸ ੜ ਗਏ ਸਨ, ਜਦਕਿ 8 ਹੋਰਨਾਂ ਬੱਚਿਆਂ ਨੂੰ ਖੇਤਾਂ ‘ਚ ਕੰਮ ਕਰਦੇ ਲੋਕਾਂ ਨੇ ਜੱਦੋ-ਜਹਿਦ ਕਰਕੇ ਜਿਊਂਦਾ ਬ ਚਾ ਲਿਆ ਸੀ। ਮ੍ਰਿ ਤ ਕ ਬੱਚਿਆਂ ਦੀ ਪਛਾਣ ਸਿਮਰਜੀਤ ਸਿੰਘ, ਆਰਾਧਿਆ, ਕਮਲਪ੍ਰੀਤ ਕੌਰ ਅਤੇ ਨਵਜੋਤ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸਕੂਲ ਵੈਨ ‘ਚ 12 ਬੱਚੇ ਸਵਾਰ ਸਨ। ਇਸ ਦੌਰਾਨ ਸ਼ਨੀਵਾਰ ਨੂੰ ਸਕੂਲ ‘ਚ ਛੁੱਟੀ ਹੋਣ ਤੋਂ ਬਾਅਦ ਵੈਨ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਖੇਤਾਂ ‘ਚ ਕੰਮ ਕਰਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚ ਕੇ 8 ਬੱਚਿਆਂ ਨੂੰ ਵੈਨ ‘ਚੋਂ ਬਾਹਰ ਕੱਢਿਆ। ਇਹ ਵੈਨ ਇੱਥੋਂ ਦੀ ਸਿੱਧ ਸਮਾਧਾਂ ਰੋਡ ‘ਤੇ ਸਥਿਤ ਸਿਮਰਨ ਪਬਲਿਕ ਸਕੂਲ ਦੀ ਸੀ।

ਇਸ ਮੌਕੇ ਐਸ.ਐਸ.ਪੀ. ਸੰਗਰੂਰ ਸੰਦੀਪ ਸਿੰਘ ਗਰਗ ਨੇ ਦੱਸਿਆ ਕਿ ਪੁਲਿਸ ਵੱਲੋਂ ਦੇਰ ਸ਼ਾਮ ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਮੇਤ ਵੈਨ ਡਰਾਈਵਰ ਦਲਬੀਰ ਸਿੰਘ ਨੂੰ ਗ੍ਰਿ ਫ ਤਾ ਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵੈਨ ਨੂੰ ਅੱ ਗ ਲੱਗੀ ਹੈ, ਉਸ ਨੂੰ ਇੱਕ-ਦੋ ਦਿਨ ਪਹਿਲਾਂ ਹੀ ਕਬਾੜ ‘ਚੋਂ ਖਰੀਦਿਆ ਗਿਆ ਸੀ। ਦੱਸ ਦੇਈਏ ਕਿ ਇਸ ਵੈਨ ਵਿਚ ਅੱ ਗ ਬੁਝਾਊ ਯੰਤਰ ਤਕ ਨਹੀਂ ਸੀ ਅਤੇ ਕਈ ਦਹਾਕੇ ਪੁਰਾਣੀ ਇਹ ਵੈਨ ਅੱਜ ਪਹਿਲੇ ਦਿਨ ਹੀ ਬੱਚਿਆਂ ਨੂੰ ਛੱਡਣ ਗਈ ਸੀ।