ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਹੁਣ ਪਾਰਟੀ ਨੇ ਪੰਜਾਬ ‘ਚ ਵੀ ਤਿਆਰੀ ਖਿੱਚੀ ਹੈ। ਪੰਜਾਬ ‘ਚ ਵਿਧਾਨ ਸਭਾ ਦੀਆਂ ਚੋਣਾਂ 2020 ‘ਚ ਹੋਣ ਜਾ ਰਹੀਆਂ ਹਨ ਤੇ ਕੇਜਰੀਵਾਲ ਦੀ ਦਿੱਲੀ ਦੀ ਜਿੱਤ ਚ ਪੰਜਾਬ ਦੀ ਇਕਾਈ ਨੂੰ ਵੀ ਵੱਡੀ ਉਮੀਦ ਜਾਗੀ ਹੈ। ਦਿੱਲੀ ‘ਚ ਵਿਧਾਨ ਸਭਾ ਦੇ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਕਈ ਰੈਲੀਆਂ ਕੀਤੀਆਂ ਅਤੇ ਇਨ੍ਹਾਂ ਰੈਲੀਆਂ ‘ਚ ਆਮ ਆਦਮੀ ਪਾਰਟੀ ਨੂੰ ਸਫਲਤਾ ਵੀ ਮਿਲੀ। ਇਸੇ ਕਰਕੇ ਆਮ ਆਦਮੀ ਪਾਰਟੀ ਨੇ 70 ਸੀਟਾਂ ਚੋਂ 62 ਸੀਟਾਂ ਹਾਸਲ ਕੀਤੀਆਂ ਦਿੱਲੀ ਦੀ ਜਨਤਾ ਨੇ ਕੇਜਰੀਵਾਲ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਕੰਮਾਂ ਨੂੰ ਦੇਖਦੇ ਹੋਏ ਵੋਟ ਪਾਈ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਇਸ ਜਿੱਤ ਦੇ ਨਾਲ ਹੁਣ ਦੇਸ਼ ਨੂੰ ਜਿੱਤਣ ਦੀ ਗੱਲ ਕਹੀ ਹੈ। ਇਹ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਤੇ ਹੁਣ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਦੇ ਇਸ ਮਾਡਲ ਨੂੰ ਪੰਜਾਬ ਚ ਉਤਾਰਨ ਦਾ ਵੀ ਦਾਅਵਾ ਕਰ ਦਿੱਤਾ ਕੇਜਰੀਵਾਲ ਦੇ ਇਸ ਮਾਡਲ ਦੇ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਵੋਟਰਾਂ ਨੂੰ ਵੀ ਲੁਭਾਉਣ ਦੀ ਕੋਸ਼ਿਸ਼ ਕਰੇਗੀ। ਭਗਵੰਤ ਮਾਨ ਨੇ ਇਸ਼ਾਰਿਆਂ ‘ਚ ਹੀ ਕਿਹਾ ਕਿ ਜਦ ਦੇਸ਼ ਹੀ ਜਿੱਤ ਲਿਆ ਤਾਂ ਫਿਰ ਪੰਜਾਬ ਵੀ ਦੇਸ਼ ਦੇ ਵਿੱਚ ਹੀ ਆਉਂਦਾ ਹੈ।