ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਹੁਣ ਅਗਲਾ ਨਿਸ਼ਾਨਾ ਪੰਜਾਬ ਫ਼ਤਿਹ ਕਰਨ ਦਾ ਹੈ। ਇਸਦੇ ਲਈ ਖੁਦ ਅਰਵਿੰਦ ਕੇਜਰੀਵਾਲ ਫਰਵਰੀ ਦੇ ਆਖਰੀ ਦਿਨਾਂ ਵਿੱਚ ਬਠਿੰਡਾ ਆਉਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵਿਕਾਸ ਦੀ ਜਿੱਤ ਹੋਈ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣਾ ਧਿਆਨ ਪੰਜਾਬ ’ਤੇ ਹੀ ਕੇਂਦਰਿਤ ਕਰਨਗੇ ਅਤੇ ਪੰਜਾਬ ਵਿਚ ਜੋ ਮੌਜੂਦਾ ਹਾਲਾਤ ਹਨ, ਉਨ੍ਹਾਂ ਵਿਚ ਆਮ ਆਦਮੀ ਦੁ ਖੀ ਹੈ, ਜਿਸ ਨੂੰ ਦੁੱ ਖਾਂ ਦੇ ਜੰ ਜਾ ਲ ’ਚੋਂ ‘ਆਪ’ ਹੀ ਕੱਢ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਨਾਲ ਹੀ ਰਾਜ ਭਰ ਵਿਚ ਸਰਗਰਮੀ ਤੇਜ਼ੀ ਨਾਲ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਉਹ ਬਠਿੰਡਾ ਤੇ ਸੰਗਰੂਰ ਹਲਕੇ ਵਿਚ ਰੋਡ ਸ਼ੋਅ ਕਰਨਗੇ। ਇਸ ਗੇੜੇ ਦਾ ਮਕਸਦ ਆਪ ਦੇ ਦਿੱਲੀ ਵਿੱਚ ਜੇਤੂ ਪ੍ਰਭਾਵ ਨੂੰ ਪੰਜਾਬ ਲਈ ਵਰਤਣਾ ਹੈ। ਇਸ ਨਾਲ ਖੁੱਸੇ ਆਧਾਰ ਨੂੰ ਮੁੜ ਬਾਹਲ ਕਰਨ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਇਸ ਜਿੱਤ ਦਾ ਵੱਡਾ ਅਸਰ ਪਵੇਗਾ ਅਤੇ ਪੰਜਾਬੀਆਂ ਦਾ ਯਕੀਨ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਵਿਚ ਤੀਸਰੀ ਦਫ਼ਾ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ‘ਆਪ’ ਨੂੰ ਸਰਕਾਰ ਚਲਾਉਣੀ ਵੀ ਆਉਂਦੀ ਹੈ ਅਤੇ ਬਣਾਉਣੀ ਵੀ ਆਉਂਦੀ ਹੈ। ਪੰਜਾਬ ਹੀ ਹੈ ਜਿਸ ਨੇ ਚਾਰ ਐੱਮਪੀ ਦਿੱਤੇ ਸਨ।