ਸਿੱਧੂ ਦੇ ਨਾਮ ਤੇ ਭੜਕੇ ਭਗਵੰਤ ਮਾਨ, ਆਪ ਵਿੱਚ ਸਿੱਧੂ ਦੀ ਐਂਟਰੀ ਮੁਸ਼ਕਿਲ!

Tags

ਦਿੱਲੀ ਜਿੱਤਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਦਾ ਰੁਖ ਕਰਨਗੇ ਅਤੇ ਉਹ ਜਲਦੀ ਹੀ ਬਠਿੰਡਾ ਵਿਚ ਰੋਡ ਸ਼ੋਅ ਕਰਨ ਵੀ ਆ ਰਹੇ ਹਨ। ਇਹ ਖੁਲਾਸਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਅਗਲਾ ਨਿਸ਼ਾਨਾ ਹੁਣ ਪੰਜਾਬ ‘ਚ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਭਗਵੰਤ ਨੇ ਦੱਸਿਆ ਕਿ ਕੇਜਰੀਵਾਲ ਬਠਿੰਡਾ ਅਤੇ ਸੰਗਰੂਰ ਵਿਚ ਰੋਡ ਸ਼ੋਅ ਕਰਨਗੇ ਅਤੇ ਪੰਜਾਬ ਜਿੱਤਣ ਲਈ ਹੁਣ ਤੋਂ ਹੀ ਪਾਰਟੀ ਸਰਗਰਮ ਹੋ ਜਾਵੇਗੀ।

ਮਾਨ ਨੇ ਕਿਹਾ ਕਿ ਦਿੱਲੀ ਚੋਣਾਂ ਵਿਚ ਦੇਸ਼ ਦੇ ਆਮ ਲੋਕ ਜਿੱਤੇ ਹਨ। ਦਿੱਲੀ ਦੇ ਸਕੂਲ-ਕਾਲਜ ਅਤੇ ਮੁਹੱਲਾ ਕਲੀਨਿਕ ਜਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਪੰਜਾਬ ਦੀ ਜਨਤਾ ‘ਤੇ ਡੂੰਘਾ ਅਸਰ ਪਵੇਗਾ ਅਤੇ 2022 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੁਝ ਹੋਰ ਹੋਣਗੇ। ਧਿਆਨ ਰਹੇ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੇਜਰੀਵਾਲ ਨੇ ਰਾਜਨੀਤਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਜ਼ਿੰਮੇਵਾਰੀ ਵੀ ਦੇ ਦਿੱਤੀ ਹੈ।