ਬਿਕਰਮ ਮਜੀਠੀਆ ਨੇ ਡੀ.ਜੀ.ਪੀ. ਦੀ ਬਣਾਤੀ ਰੇਲ, ਸਭ ਦੇ ਸਾਹਮਣੇ ਕਰਤੀ ਵੱਡੀ ਗੱਲ

Tags

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇੱਕ ਅੰਗਰੇਜ਼ੀ ਅਖ਼ਬਾਰ ਦੇ ਸਮਾਗਮ ਦੌਰਾਨ ਵਿ ਵਾ ਦ ਤ ਟਿੱਪਣੀ ਕੀਤੀ। ਜਿਸ ਤੋਂ ਬਾਅਦ ਪੰਜਾਬ 'ਚ ਸਿਆਸੀ ਮਾਹੌਲ ਗ ਰ ਮਾ ਗਿਆ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, "ਕਰਤਾਰਪੁਰ ਵਿੱਚਇੱਕ ਸੰਭਾਵਨਾ ਹੈ ਕਿ ਸਵੇਰੇ ਉੱਥੇ ਜਾਣ ਵਾਲਾ ਵਿਅਕਤੀ ਸ਼ਾਮ ਨੂੰ ਸਿਖਲਾਈ ਦੇ ਕੇ ਅੱ ਤ ਵਾ ਦੀ ਬਣ ਕੇ ਵਾਪਸ ਆ ਸਕਦਾ ਹੈ। ਤੁਸੀਂ ਉੱਥੇ 6 ਘੰਟੇ ਲਈ ਜਾਂਦੇ ਹੋ।" ਮਜੀਠੀਆ ਨੇ ਇਸ ਦੌਰਾਨ ਗਾਂਧੀ ਪਰਿਵਾਰ ਦੀ ਮਾਨਸਿਕਤਾ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਜਿਵੇਂ ਗਾਂਧੀ ਪਰਿਵਾਰ ਸਿੱ ਖ ਵਿ ਰੋ ਧੀ ਰਹਿਾ ਹੈ ਉਸੇ ਤਰ੍ਹਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਹੁਣ ਤਕ 52098 ਸ਼ਰਧਾਲੂਆਂ ਨੇ ਕਰਤਾਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ। ਨਾਲ ਹੀ ਬਿਕਰਮ ਨੇ ਕਿਹਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਕਾਂਗਰਸ ਚਾਹੁੰਦੀ ਹੈ ਕਿ ਲੋਕ ਇੱਥੇ ਦਰਸ਼ਨ ਕਰਨ ਨਾ ਜਾਣ। ਦਿਨਕਰ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਚੰਡੀਗੜ੍ਹ 'ਚ ਮੀਡੀਆ ਨੂੰ ਸੰਬੋਧਿਤ ਕਰਦਿਆ ਗੁਪਤਾ ਦੇ ਇਸ ਬਿਆਨ ਦੀ ਨਿੰ ਦਾ ਕੀਤੀ ਹੈ। ਉਨ੍ਹਾ ਕਿਹਾ ਕਿ ਕਿੰਨੇ ਹੀ ਸ਼ਰਧਾਲੂ ਕਰਤਾਰਪੁਰ ਸਾਹਿਬ ਦਰਸ਼ਨ ਕਰ ਚੁੱਕੇ ਹਨ ਪਰ ਕੌਣ ਅੱ ਤ ਵਾ ਦੀ ਬਣਿਆ ਹੈ? ਆਖਰ ਕੀ ਕਾਰਣ ਹੈ ਕਿ ਡੀਜੀਪੀ ਅਜਿਹੇ ਬਿਆਨ ਦੇ ਰਹੇ ਹਨ। ਇਸ ਦੇ ਨਾਲ ਹੀ ਮਜੀਠਿਆ ਨੇ ਕਿਹਾ ਕਿ ਦਿਨਕਰ ਗੁਪਤਾ ਕੋਲ ਜੇਕਜ ਕੋਈ ਲਿਸਟ ਹੈ ਤਾਂ ਉਹ ਲਿਸਟ ਨੂੰ ਸਾਹਮਣੇ ਰੱਖਣ।