ਮੁੱਖ ਮੰਤਰੀ ਦੀ ਨਹੀਂ ਚੱਲੀ ਜਥੇਦਾਰ ਹਰਪ੍ਰੀਤ ਸਿੰਘ ਅੱਗੇ ,ਸੁਣਾ ਦਿੱਤਾ ਫ਼ੈਸਲਾ

Tags

ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਦਿਨੀਂ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਗਏ ਹੋਏ ਸੀ ਜਿੱਥੋਂ ਉਨ੍ਹਾਂ ਦੀ ਅੱਜ ਵਾਪਸੀ ਹੋਈ ਹੈ ਤੇ ਉਹ ਭਾਰਤ ਪਹੁੰਚ ਚੁੱਕੇ ਹਨ। ਭਾਰਤ ਵਾਪਸੀ ਤੋਂ ਬਾਅਦ ਜਥੇਦਾਰ ਨੇ ਹਾਲ ਹੀ 'ਚ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਦਿੱਤੇ ਵਿ ਵਾਦ ਤ ਬਿਆਨ 'ਤੇ ਰੋ ਸ਼ ਜ਼ਾਹਿਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਾਕਿਸਤਾਨ ਦੌਰੇ ਦੌਰਾਨ ਉੱਥੇ ਦੀ ਆਵਾਮ ਤੋਂ ਕਾਫੀ ਪਿਆਰ ਸਤਿਕਾਰ ਮਿਲਿਆ ਹੈ। ਇਸ ਤੋਂ ਇਲਾਵਾ ਦਿੱਲੀ'ਚ ਹੋ ਰਹੇ ਹੰ ਗਾ ਮੇ 'ਤੇ ਬੋਲਦਿਆਂ ਜੱਥੇਦਾਰ ਨੇ ਕਿਹਾ ਕਿ ਜਦੋਂ ਵੀ ਕੋਈ ਅਮਰੀਕੀ ਰਾਸ਼ਟਰਪਤੀ ਭਾਰਤ ਆਉਂਦਾ ਹੈ ਤਾਂ ਇੱਥੇ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਬਿਲ ਕਲਿੰਟਨ ਭਾਰਤ ਦੌਰੇ 'ਤੇ ਸੀ ਤਾਂ ਉਸ ਸਮੇਂ ਕਸ਼ਮੀਰ 'ਚ 36 ਸਿੱਖਾਂ ਦਾ ਕ ਤ ਲ ਹੋਇਆ ਸੀ। ਹੁਣ ਦਿੱਲੀ 'ਚ ਹਾਲਾਤ ਬੇਹੱਦ ਖ਼ ਰਾ ਬ ਹਨ। ਇਸ ਦੀ ਪੁਖ਼ਤਾ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਦੇ ਬਿਆਨ ਨਾਲ ਦੁਨੀਆ ਭਰ ਦੇ ਸਿੱਖਾਂ ਨੂੰ ਠੇ ਸ ਪਹੁੰਚੀ ਹੈ। ਉਨ੍ਹਾਂ ਅੱਗੇ ਕਿਹਾ ਕਿ ਡੀਜੀਪੀ ਮੁਤਾਬਕ ਜੇਕਰ ਕੋਈ ਪਾਕਿ 'ਚ ਛੇ ਘੰਟੇ ਰਹਿ ਕੇ ਅੱ ਤਵਾ ਦੀ ਬਣ ਸਕਦਾ ਹੈ ਪਰ ਅਸੀਂ ਤਾਂ ਪੰਜ ਦਿਨ ਰਹਿ ਕੇ ਆਏ ਹਾਂ ਅਸੀਂ ਤਾਂ ਅੱ ਤਵਾ ਦੀ ਨਹੀਂ ਬਣੇ। ਉਨ੍ਹਾਂ ਨੇ ਕਿਹਾ ਕਿ ਡੀਜੀਪੀ ਨੂੰ ਨੈਤਿਕਤਾ ਦੇ ਅਧਾਰ 'ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।