ਕਈ ਕੋਸ਼ਿਸ਼ਾਂ ਤੋਂ ਬਾਅਦ ਆਖ਼ਿਰਕਾਰ ਸੁਖਬੀਰ ਸਿੰਘ ਬਾਦਲ, ਟਕਸਾਲੀਆਂ ਨੂੰ ਝਟਕਾ ਦੇਣ 'ਚ ਸਫ਼ਲ ਹੋ ਹੀ ਗਏ। ਅੱਜ ਸੁਖਬੀਰ ਬਾਦਲ ਵੱਲੋਂ ਰਾਜਾਸਾਂਸੀ 'ਚ ਕਰਵਾਈ ਜਾ ਰਹੀ ਰੈਲੀ 'ਚ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਵਾ ਲਿਆ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਅਜਨਾਲਾ ਦੇ ਘਰ ਤੋਂ ਉਸ ਨੂੰ ਖੁਦ ਜਾ ਕੇ ਲੈ ਕੇ ਆਏ। ਢੀਡਸਿਆਂ ਦੇ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਇਸ ਦਾ ਜਵਾਬ ਦੇਣ ਲਈ ਅਜਨਾਲਾ ਪਰਿਵਾਰ ਨਾਲ ਸੰਪਰਕ ਕਰਨ ਦੇ ਉਪਰਾਲੇ ਤੇਜ਼ ਕੀਤੇ। ਬੀਤੇ ਦਿਨ ਅੰਮ੍ਰਿਤਸਰ ਪੁੱਜੇ ਸੁਖਬੀਰ ਬਾਦਲ ਅਤੇ ਬੋਨੀ ਅਜਨਾਲਾ ਦੀ ਦੋ ਵਾਰ ਗੁ ਪ ਤ ਤੌਰ 'ਤੇ ਮੀਟਿੰਗ ਹੋਈ ਸੀ। ਜਿਸ ਤੋਂ ਬਾਅਦ ਬੋਨੀ ਅਜਨਾਲਾ ਦੀ ਘਰ ਵਾਪਸੀ ਦਾ ਰਸਤਾ ਤੈਅ ਹੋਇਆ।
ਉਹ ਬੋਨੀ ਅਜਨਾਲਾ ਨੂੰ ਮਨਾਉਣ 'ਚ ਸਫਲ ਹੋ ਗਏ ਅਤੇ ਬਿਕਰਮ ਮਜੀਠੀਆ ਨੂੰ ਵੀ ਸੁਖਬੀਰ ਬਾਦਲ ਨੇ ਮਨਾ ਲਿਆ, ਕਿਉੰਕਿ ਬਿਕਰਮ, ਬੋਨੀ ਅਜਨਾਲਾ ਤੋਂ ਕਾਫੀ ਨਾਰਾਜ਼ ਸੀ ਪਹਿਲਾਂ ਅਕਾਲੀ ਸਰਕਾਰ ਵੇਲੇ ਵੀ ਬਿਕਰਮ ਅਤੇ ਬੋਨੀ ਦਾ 36 ਦਾ ਅੰਕੜਾ ਰਿਹਾ। ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਅੱਜ ਸਵੇਰੇ ਅਜਨਾਲਾ ਪਰਿਵਾਰ ਨੂੰ ਮਿਲਣ ਪੁੱਜੇ ਅਤੇ ਡਾ. ਰਤਨ ਸਿੰਘ ਅਜਨਾਲਾ ਅਤੇ ਅਮਰਪਾਲ ਬੋਨੀ ਨਾਲ ਮਿਲਕੇ ਤਕਰੀਬਨ 40 ਮਿੰਟ ਬੰਦ ਕਮਰੇ 'ਚ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਬੋਨੀ ਅਜਨਾਲਾ ਤੇ ਰਤਨ ਸਿੰਘ ਅਜਨਾਲਾ ਟਕਸਾਲੀ ਅਕਾਲੀ ਦਲ ਦੇ ਗਠਨ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਨਾਲ ਚਲੇ ਗਏ ਸੀ। ਇਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਅਰਦਾਸ ਕਰਕੇ ਟਕਸਾਲੀ ਅਕਾਲੀ ਦਲ ਦਾ ਗਠਨ ਕੀਤਾ ਸੀ।