ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਵੱਡੀ ਜਿੱਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਜਿੱਤ ਦਾ ਅਸਰ ਪੰਜਾਬ ਵਿੱਚ ਵੀ ਪਵੇਗਾ। ਕਈ ਹਾਰਾਂ ਮਗਰੋਂ ਨਿਰਾਸ਼ 'ਆਪ' ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ। ਇਸ ਤੋਂ ਇਲਾਵਾ ਲੀਡਰਸ਼ਿਪ ਦਾ ਵੀ ਆਤਮ ਵਿਸ਼ਵਾਸ ਵਧੇਗਾ ਕਿ ਉਹ ਮੁੜ ਰਵਾਇਤੀ ਰਾਜਨੀਤੀ ਨੂੰ ਟੱ ਕ ਰ ਸਕਦੀ ਹੈ। ਕਈ ਲੀਡਰ ਪਾਰਟੀ ਛੱਡ ਚੁੱਕੇ ਹਨ ਪਰ 'ਆਪ' ਲਈ ਚੰਗੀ ਗੱਲ ਇਹ ਹੈ ਕਿ ਬਾਗੀ ਲੀਡਰ ਵੀ ਆਪਣਾ ਜ਼ੋਰ ਅਜ਼ਮਾ ਕੇ ਵੇਖ ਚੁੱਕੇ ਹਨ। ਇਸ ਲਈ ਕਈ ਵਾਰ ਉਨ੍ਹਾਂ ਦੀ ਵਾਪਸੀ ਦਾ ਜ਼ਿਕਰ ਹੁੰਦਾ ਹੈ। ਹੁਣ ਵੀ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਰੁੱਸੇ ਲੀਡਰਾਂ ਨੂੰ ਵਾਪਸ ਆਉਣ ਦਾ ਸੱਦਾ ਦਿੱਤਾ
ਜੇਕਰ ਅਗਲੇ ਦੋ ਸਾਲਾਂ ਵਿੱਚ 'ਆਪ' ਕੁਝ ਅਜਿਹਾ ਕਰਨ ਵਿੱਚ ਸਫਲ ਰਹਿੰਦੀ ਹੈ ਤਾਂ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ। ਪੰਜਾਬ ਵਿੱਚ 2022 ਵਿੱਚ ਵਿਧਾਨ ਸਭਾ ਹੋਣੀਆਂ ਹਨ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਗਾਵਤ ਨਾਲ ਝੰ ਬਿ ਆ ਪਿਆ ਹੈ। ਬਾਦਲ ਪਰਿਵਾਰ ਖਿਲਾਫ ਰੋਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦੂਜੇ ਪਾਸੇ ਕਾਂਗਰਸ ਦੀ ਕੈਪਟਨ ਸਰਕਾਰ ਤਿੰਨ ਸਾਲਾਂ ਵਿੱਚ ਰੋ ਸ ਦਾ ਸ਼ਿਕਾਰ ਹੋ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਫੇਲ੍ਹ ਹੋ ਚੁੱਕੀ ਹੈ। ਕੋਈ ਵੀ ਵਾਅਦਾ ਸਹੀ ਅਰਥਾਂ ਵਿੱਚ ਲਾਗੂ ਨਹੀਂ ਕੀਤਾ।