ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਆਮ ਆਦਮੀ ਪਾਰਟੀ ਸਾਹਮਣੇ ਹੋਈ ਹਾਰ ਤੋਂ ਬਾਅਦ ਹੁਣ ਪੰਜਾਬ ਭਾਜਪਾ ਲਈ ਅਕਾਲੀ ਦਲ ਨੂੰ ਬੋਲਣਾ ਸੰਭਵ ਨਹੀਂ ਰਿਹਾ ਕਿਉਂਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਮਜ਼ਬੂਤ ਬਹੁਮਤ ਨਾਲ ਸਰਕਾਰ ਬਣਾਉਣਾ ਪੰਜਾਬ 'ਚ ਭਾਜਪਾ ਦੇ ਆਪਣੇ ਦਮ 'ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਬਣਾਉਣ ਦੇ ਸੁਪਨੇ ਟੁੱ ਟ ਸਕਦੇ ਹਨ। ਦਿੱਲੀ ਭਾਜਪਾ ਨੂੰ ਹੁਣ ਅਹਿਸਾਸ ਹੋ ਗਿਆ ਹੈ ਕਿ ਇਕੱਲੇ ਸਿੱਖਾਂ ਦੀਆਂ ਵੋਟਾਂ ਲੈਣਾ ਭਾਜਪਾ ਲਈ ਸੌਖਾ ਨਹੀਂ ਹੈ। ਰਾਜਨੀਤਿਕ ਮਾਹਰ ਦੱਸਦੇ ਹਨ ਕਿ ਹੁਣ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਅਕਾਲੀ ਦਲ ਨੂੰ ਕੁੱਝ ਵੀ ਕਹਿਣ ਦੀ ਸਥਿਤੀ ਵਿਚ ਨਹੀਂ ਹੈ।
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ, ਅਕਾਲੀ ਭਾਜਪਾ ਦੀ ਸਰਕਾਰ ਸਿੱਖ ਵੋਟਰਾਂ ਦੀ ਨਾਰਾਜ਼ਗੀ ਕਾਰਨ ਡਿੱ ਗੀ ਸੀ, ਨਾਲ ਹੀ ਪੰਜਾਬ ਦੇ ਸਿੱਖ ਵੋਟਰ ਅੱਜ ਵੀ ਭਾਜਪਾ ਅਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਸੰਤੁਸ਼ਟ ਨਹੀਂ ਹਨ। ਦੋਵਾਂ ਪਾਰਟੀਆਂ ਖਿਲਾਫ ਪੰਜਾਬ ਦੇ ਲੋਕਾਂ ਦਾ ਗੁੱਸਾ ਆਮ ਆਦਮੀ ਪਾਰਟੀ ਵਧਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਹਾਲਾਂਕਿ, ਪੰਜਾਬ ਭਾਜਪਾ ਦੇ ਆਗੂ ਅਕਾਲੀ ਦਲ ਨੂੰ ਤਲਾਕ ਦੇ ਕੇ ਆਪਣੇ ਦਮ 'ਤੇ ਵਿਧਾਨ ਸਭਾ ਚੋਣਾਂ ਲੜਨ ਦੀ ਚਾਹਵਾਨ ਹੈ ਪਰ ਦਿੱਲੀ ਵਿਚ ਭਾਜਪਾ ਦੀ ਹੋਈ ਦੁ ਰ ਦ ਸ਼ਾ ਨੇ ਐਨ.ਡੀ.ਏ. ਦੀ ਦੂਸਰੀ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਰਾਹ ਨੂੰ ਸੌਖਾ ਕਰ ਦਿੱਤਾ ਹੈ।