ਜਲਾਲਾਬਾਦ ਹਲਕੇ ਤੋਂ ਯੂਥ ਕਾਂਗਰਸ ਦੇ ਕੌਮੀ ਸਕੱਤਰ ਰਹੇ ਤੇ ਬੀਤੀ ਜਲਾਲਾਬਾਦ ਵਿਧਾਨ ਸਭਾ ਦੀ ਉਪ ਚੋਣ ਦੌਰਾਨ ਆਜਾਦ ਉਮੀਦਵਾਰ ਚੋਣ ਲੜਨ ਵਾਲੇ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਬੁੱਧਵਾਰ ਨੂੰ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਥੇ ਦੱਸ ਦੇਈਏ ਕਿ ਜਲਾਲਾਬਾਦ ਹਲਕੇ ਤੋਂ ਵਿਧਾਨ ਸਭਾ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਗੋਲਡੀ ਕੰਬੋਜ ਨੇ ਆਜ਼ਾਦ ਚੋਣਾਂ ਲ ੜ ਨ ਦਾ ਫੈਸਲਾ ਕਰ ਲਿਆ ਸੀ, ਹਾਲਾਂਕਿ ਉਹ ਚੋਣ ਜਿੱਤ ਤਾਂ ਨਹੀਂ ਸਕੇ ਪਰ ਕਰੀਬ 6 ਹਜ਼ਾਰ ਵੋਟਾਂ ਹਾਸਿਲ ਕਰਕੇ ਵਿਰੋਧੀ ਧਿ ਰ ਦੇ ਖਾਤੇ 'ਚ ਸੰਨ ਲਗਾਉਣ 'ਚ ਜਰੂਰ ਕਾਮਯਾਬ ਹੋਏ। ਉਨ੍ਹਾਂ ਨੂੰ ਪਾਰਟੀ ਆਗੂ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਿਰੋਪਾ ਪਾ ਕੇ ਪਾਰਟੀ 'ਚ ਸ਼ਾਮਿਲ ਕੀਤਾ।
ਹੁਣ ਜਦਕਿ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਧ ਮਾ ਕੇ ਦਾ ਰ ਜਿੱਤ ਪ੍ਰਾਪਤ ਕੀਤੀ ਹੈ ਅਤੇ ਸ਼ਾਇਦ ਪੰਜਾਬ 'ਚ ਆਮ ਆਦਮੀ ਪਾਰਟੀ 'ਚ ਆਪਣਾ ਭਵਿੱਖ ਦੇਖਦੇ ਹੋਏ ਗੋਲਡੀ ਕੰਬੋਜ ਨੇ ਪਾਰਟੀ 'ਚ ਜਾਣ ਦਾ ਫੈਸਲਾ ਕਰ ਲਿਆ ਹੈ। ਇਸ ਮੌਕੇ ਕਈ ਆਪ ਦੇ ਹੋਰ ਆਗੂ ਵੀ ਮੌਜੂਦ ਸਨ। ਚੰਡੀਗੜ੍ਹ ’ਚ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਲਾਚੌਰ ਤੋਂ 2 ਵਾਰ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਰਾਮ ਕ੍ਰਿਸ਼ਨ ਕਟਾਰੀਆ, ਨਵਾਂ ਸ਼ਹਿਰ ਜ਼ਿਲ੍ਹਾ ਪਰਿਸ਼ਦ ਦੀ ਸਾਬਕਾ ਚੇਅਰਮੈਨ ਸੰਤੋਸ਼ ਕੁਮਾਰੀ, ਜੋ ਕਟਾਰੀਆ ਪਰਿਵਾਰ ਦੀ ਨੂੰਹ ਅਤੇ 2007 ਚ ਕਾਂਗਰਸ ਵੱਲੋਂ ਪਾਰਟੀ ਦੀ ਬਲਾਚੌਰ ਤੋਂ ਉਮੀਦਵਾਰ ਵੀ ਸੀ, ਨੂੰ ਪਾਰਟੀ ਵਿੱਚ ਰਸਮੀ ਤੌਰ ’ਤੇ ਸ਼ਾਮਲ ਕੀਤਾ।