ਭਗਵੰਤ ਮਾਨ ਤੋਂ ਭਰੀ ਮਹਿਫ਼ਿਲ 'ਚ ਮੁੰਡਿਆਂ ਨੇ ਮੰਗਵਾਈ ਮੁਆਫੀ

Tags

ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਜਨਮ ਦਿਨ 'ਤੇ ਇਲਾਕਾ ਸ਼ੇਰਪੁਰ ਦੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਸ਼ੇਰਪੁਰ ਅਤੇ ਗਰਾਮ ਪੰਚਾਇਤ ਸ਼ੇਰਪੁਰ ਵਲੋਂ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਲਾਇਨਜ਼ ਚੈਰੀਟੇਬਲ ਹਸਪਤਾਲ, ਨੇੜੇ ਬਾਬਾ ਨਾਮਦੇਵ ਜੀ ਧਰਮਸ਼ਾਲਾ, ਸ਼ੇਰਪੁਰ ਵਿਖੇ ਲਗਾਇਆ ਗਿਆ ਜਿਸ ਦਾ ਉਦਘਾਟਨ ਐਨ ਆਰ ਆਈ ਰਘਵੀਰ ਸਿੰਘ ਮਿੰਟੂ ਅਤੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਇਸ ਕੈਂਪ ਵਿਚ ਡਾ. ਸੁਰਭੀ ਮਿੱਤਲ (ਮਿੱਤਲ ਹੈਲਥ ਕੇਅਰ, ਬਲੱਡ ਬੈਂਕ ਸੰਗਰੂਰ) ਦੀ ਟੀਮ ਨੇ 37 ਬਲੱਡ ਯੂਨਿਟ ਇਕੱਠਾ ਕਰਨ ਦੀ ਸੇਵਾ ਨਿਭਾਈ ਕੈਂਪ ਦੌਰਾਨ ਲੋਕ ਸਭਾ ਹਲਕਾ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸੰਗਰੂਰ ਵਿਖੇ ਖ਼ੂਨਦਾਨ ਕਰਨ ਉਪਰੰਤ ਸ਼ੇਰਪੁਰ ਪੁੱਜੇ | ਇਸ ਸਮੇਂ ਸਰਪੰਚ ਰਣਜੀਤ ਸਿੰਘ ਧਾਲੀਵਾਲ, ਕਲੱਬ ਦੇ ਪ੍ਰਧਾਨ ਲਾਇਨ ਦੀਪਕ ਕੁਮਾਰ, ਲਾਇਨ ਚਮਕੌਰ ਸਿੰਘ ਦੀਦਾਰਗੜ੍ਹ, ਲਾਇਨ ਪਰਮਿੰਦਰ ਸਿੰਘ ਖੇੜੀ, ਵਪਾਰ ਮੰਡਲ ਸ਼ੇਰਪੁਰ ਦੇ ਪ੍ਰਧਾਨ ਤੇ ਸਮਾਜ ਸੇਵੀ ਜਗਜੀਵਨ ਲਾਲ ਸਿੰਗਲਾ, ਡਾ. ਗੁਰਿੰਦਰ ਗੋਇਲ, ਡਾ. ਸੁਰਿੰਦਰ ਗੋਇਲ ਆਦਿ ਆਗੂ ਮੌਜੂਦ ਸਨ | ਕਲੱਬ ਪ੍ਰਧਾਨ ਦੀਪਕ ਕੁਮਾਰ ਅਤੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਉਹ ਭਵਿੱਖ ਵਿਚ ਵੀ ਲਗਾਉਂਦੇ ਰਹਿਣਗੇ |