ਜ਼ਿਮਣੀ ਚੋਣਾਂ ਦੇ ਨਤੀਜੇ ਤੋਂ ਬਾਅਦ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਗੱਪ ਮਾਰਨ ਵਾਲੇ ਸੁਖਬੀਰ ਬਾਦਲ ਦਾ ਜਲਾਲਾਬਾਦ ਦੇ ਲੋਕਾਂ ਨੇ ਜੁੱਲੀ ਬਿਸਤਰਾਂ ਗੋਲ ਕਰ ਦਿੱਤਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਸੁਖਬੀਰ ਅੱਗੇ ਤੋਂ ਕੱਦੇ ਵੀ ਜਲਾਲਾਬਾਦ ਵੱਲ ਆਪਣਾ ਮੂੰਹ ਵੀ ਨਹੀਂ ਕਰਨਗੇ ਨਾਲ ਹੀ ਉਨ੍ਹਾਂ ਨੇ ਜਲਾਲਾਬਾਦ ਦੇ ਹਲਕੇ ਦੇ ਲੋਕਾਂ ਦਾ ਧਨੰਵਾਦ ਕੀਤਾ। ਬੀਤੀ 21 ਅਕਤੂਬਰ ਨੂੰ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਈਆਂ ਜਿਮਨੀ ਚੋਣਾਂ ਦਾ ਅੱਜ ਨਤੀਜਾ ਆਇਆ ਹੈ, ਜਿਸ 'ਚ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ 16633 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ |
ਰਮਿੰਦਰ ਆਵਲਾ ਦੇ ਜਿੱਤਣ ਦੀ ਖਬਰ ਸੁਣਦੇ ਹੋਏ ਕਾਂਗਰਸ ਲੀਡਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ 'ਚ ਕਾਂਗਰਸ ਦੇ ਲੀਡਰ ਤੇ ਵਰਕਰ, ਸਮਰਥਕ ਸਰਕਾਰੀ ਆਈ.ਟੀ.ਆਈ ਪੁੱਜ ਗਏਜਿਥੇ ਉਨ੍ਹਾਂ ਸਵਾਗਤ ਕੀਤਾ ਤੇ ਜਸ਼ਨ ਮਨਾਏ ਗਏ | ਜੇਤੂ ਘੋਸ਼ਿਤ ਹੋਣ ਤੋਂ ਬਾਅਦ ਸਥਾਨਕ ਸ਼ਹਿਰ 'ਚ ਵਿਧਾਇਕ ਬਣਨ ਉਪਰੰਤ ਰਮਿੰਦਰ ਆਵਲਾ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ |