ਮੰਡੀ ਵਿੱਚ ਝੋਨਾ ਸੁੱਟਣ ਤੋਂ ਪਹਿਲਾਂ ਜ਼ਰੂਰ ਦੇਖ ਲਓ ਇਹ ਖਬਰ ਨਹੀਂ ਤਾਂ ਪਛਤਾਓਗੇ

Tags

ਉੱਤਰੀ ਭਾਰਤ ‘ਚ ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਇਸ ਲਈ ਸਰਕਾਰ ਵੱਲੋਂ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਪਰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਇਸ ਦੇ ਹਾਲਾਤ ਬਿਲਕੁਲ ਉਲਟ ਹਨ। ਸੀਜ਼ਨ ਦੀ ਸ਼ੁਰੂਆਤ ਹੁੰਦੇ ਹੀ ਪੰਜਾਬ ਦੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੰਡੀਆ ਦਾ ਜਾਇਜ਼ਾ ਲਿਆ ਸੀ। ਜਦਕਿ ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਪਾਸੇ ਤਾਂ ਸਰਕਾਰ ਧਿਆਨ ਨਹੀਂ ਦੇ ਰਹੀ ਤੇ ਉਧਰ ਪ੍ਰਸਾਸ਼ਨ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਰਿਹਾ ਹੈ। ਕਿਸਾਨਾਂ ਨੂੰ ਫਸਲ ‘ਚ ਨਮੀ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਦੱਸ ਦਈਏ ਕਿ ਇਸ ਸਾਲ ਮੰਡੀ ‘ਚ ਕਰੀਬ 22 ਲੱਖ ਕੁਇੰਟਲ ਝੋਨੇ ਦੀ ਫਸਲ ਆਉਣ ਦੀ ਉਮੀਦ ਹੈ। ਉਨ੍ਹਾਂ ਨੇ ਸਭ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਸੀ ਪਰ ਇਸ ਦੇ ਇੱਕ ਹਫਤੇ ਦੇ ਅੰਦਰ ਹੀ ਮੰਡੀਆਂ ‘ਚ ਝੋਨੇ ਦੇ ਅੰਬਾਰ ਲੱਗ ਗਏ ਹਨ। ਖੰਨਾ ਦੀ ਅਨਾਜ ਮੰਡੀ ‘ਚ ਕਰੀਬ ਇੱਕ ਲੱਖ 44 ਹਜ਼ਾਰ 500 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ। ਇਸ ਵਿੱਚੋਂ ਅਜੇ ਤਕ ਪ੍ਰਾਈਵੇਟ ਤੌਰ ‘ਤੇ ਝੋਨੇ ਦੀ ਫਸਲ ਦੀ 13.32 ਫੀਸਦ ਲਿਫਟਿੰਗ ਹੋ ਚੁੱਕੀ ਹੈ ਬਾਕੀ ਅਨਾਜ ਮੰਡੀਆਂ ‘ਚ ਹੀ ਪਿਆ ਹੈ। ਇਸ ਦਾ ਮੁੱਖ ਕਾਰਨ ਸ਼ੈਲਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੜਤਾਲ ਵੀ ਹੈ। ਫਸਲ ਦੀ ਸਮੇਂ ‘ਤੇ ਲਿਫਟਿੰਗ ਨਾ ਹੋਣ ਕਾਰਨ ਮੰਡੀ ‘ਚ ਕਿਸਾਨਾਂ ਵੱਲੋਂ ਆਪਣੀ ਫਸਲ ਰੱਖਣ ‘ਚ ਪ੍ਰੇਸ਼ਾਨੀ ਹੋ ਰਹੀ ਹੈ।

ਲੁਧਿਆਣਾ ਮੰਡੀ ਵਿੱਚ ਵੀ ਕਿਸਾਨ ਰੁਲਣ ਲੱਗੇ ਹਨ। ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਨਾ ਤਾਂ ਪੁਖ਼ਤਾ ਪ੍ਰਬੰਧ ਹਨ ਤੇ ਨਾ ਹੀ ਸਮੇਂ ਸਿਰ ਉਨ੍ਹਾਂ ਦੀ ਫਸਲ ਦੀ ਚੁਕਾਈ ਹੋ ਰਹੀ ਹੈ। ਲੁਧਿਆਣਾ ਮੰਡੀ ਦਾ ਆਲਮ ਇਹ ਹੈ ਕਿ ਥਾਂ ਥਾਂ ਪਾਣੀ ਖੜ੍ਹਾ ਹੈ ਤੇ ਫਸਲ ਰੱਖਣ ਨੂੰ ਥਾਂ ਤੱਕ ਨਹੀਂ ਮਿਲ ਰਹੀ। ਕਿਸਾਨਾਂ ਨੇ ਮੰਡੀ ਬੋਰਡ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਮੰਡੀ ਵਿੱਚ ਪ੍ਰਬੰਧਾਂ ਦੇ ਨਾਂ ਦਾ ਕੁਝ ਵੀ ਨਹੀਂ।