ਬਿਕਰਮ ਮਜੀਠੀਆ ਦੀ ਕਾਰ ਨਾਲ ਹੋਇਆ ਭਿਆਨਕ ਹਾਦਸਾ

Tags

ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਕਾਫਲੇ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ ਵਿੱਚ ਇੱਕ ਜਵਾਨ ਦੀ ਮੌਤ ਹੋ ਗਈ। ਇੱਥੇ ਦੇ ਕੋਟਕਪੁਰਾ ਬਾਈਪਾਸ ‘ਤੇ ਓਵਰਬ੍ਰਿਜ਼ ‘ਤੇ ਦੇਰ ਰਾਤ ਟਰੱਕ ਤੇ ਪੁਲਿਸ ਪਾਈਲਟ ਇਨੋਵਾ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ‘ਚ ਇੱਕ ਦੀ ਮੌਤ ਹੋ ਗਈ ਹੈ ਜਦਕਿ ਚਾਰ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਦਾ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਕੀਤਾ ਜਾ ਰਿਹਾ ਹੈ। ਟਰੱਕ ਨਾਲ ਹੋਈ ਸਿੱਧੀ ਟੱਕਰ ‘ਚ ਇੱਕ ਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁੱਡੂ ਕੁਮਾਰ (28) ਵੱਜੋ ਹੋਈ ਹੈ।

ਹਾਦਸੇ ਤੋਂ ਬਾਅਦ ਟਰੱਕ ਡ੍ਰਾਈਵਰ ਅਜੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ‘ਚ ਪੁਲਿਸ ਦੀ ਗੱਡੀ ਨੂੰ ਕਾਫੀ ਨੁਕਸਾਨ ਹੋਇਆ। ਉਧਰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੋਗਾ ਡੀਐਸਪੀ ਪਰਮਜੀਤ ਸਿੰਘ ਸਿੰਧੂ ਨੇ ਦੱਸਿਆ ਕਿ ਇਹ ਪਾਈਲਟ ਗੱਡੀ ਬਿਕਰਮ ਸਿੰਘ ਮਜੀਠੀਆ ਦੀ ਸੀ ਜੋ ਬਠਿੰਡਾ ਵੱਲੋਂ ਆ ਰਹੀ ਸੀ। ਇਹ ਘਟਨਾ ਦੇਰ ਰਾਤ ਦੀ ਹੈ ਤੇ ਪਾਈਲਟ ਗੱਡੀ ‘ਚ ਸੀਆਈਐਸਐਫ ਦੇ ਜਵਾਨ ਸੀ।