ਕੈਨੇਡਾ ਵਿਖੇ ਸ਼ੋਅ ਦੌਰਾਨ ਗੁਰਦਾਸ ਮਾਨ ਵਲੋਂ ਸਰੋਤਿਆਾ ਨੂੰ ਅਪਸ਼ਬਦ ਬੋਲਣ ਦਾ ਮਾਮਲਾ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ | ਇਸ ਸਬੰਧੀ ਪੰਜਾਬ ਦੇ ਨਾਮਵਰ ਕਲਾਕਾਰਾਂ ਪੰਮੀ ਬਾਈ, ਸੁਖਵਿੰਦਰ ਸੁੱਖੀ, ਹਰਿੰਦਰ ਸੰਧੂ, ਭਗਵਾਨ ਹਾਂਸ, ਨਛੱਤਰ ਸਿੰਘ ਸੂਫ਼ੀ, ਚਾਨਾ ਕਟਾਣੇ ਵਾਲਾ ਸਮੇਤ ਇਕ ਦਰਜਨ ਦੇ ਕਰੀਬ ਗਾਇਕਾਂ ਵਲੋਂ ਇਸ ਨੂੰ ਮੰਦਭਾਗਾ ਦੱਸਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਮਾਾ ਬੋਲੀ ਹੈ ਤੇ ਮਾਤ ਭਾਸ਼ਾ ਹੈ ਅਸੀਂ ਇਸੇ ਦਾ ਦਿੱਤਾ ਖਾਾਦੇ ਹਾਂ ਫੇਰ ਸਾਨੂੰ ਇਸ ਦੇ ਹੱਕ 'ਚ ਖੜ੍ਹਨ ਤੋਂ ਝਿਜਕਣਾ ਨਹੀਂ ਚਾਹੀਦਾ, ਜੇਕਰ ਪੰਜਾਬੀ ਨਾ ਰਹੀ ਤਾਾ ਅਸੀਂ ਵੀ ਨਹੀਂ ਰਹਾਾਗੇ | ਉਨ੍ਹਾਾ ਕੈਨੇਡਾ ਵਿਖੇ ਗੁਰਦਾਸ ਮਾਨ ਵਲੋਂ ਸਰੋਤਿਆਾ ਨੂੰ ਵਰਤੀ ਭੱਦੀ ਸ਼ਬਦਾਵਲੀ ਸਬੰਧੀ ਕਿਹਾ ਕਿ ਇਕ ਵੱਡੇ ਕਲਾਕਾਰ ਨੂੰ ਸ਼ਰੇਆਮ ਇਹ ਗੱਲ ਸ਼ੋਭਾ ਨਹੀਂ ਦਿੰਦੀ |
ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਸਮੂਹ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ | ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨਿੱਤਰ ਆਏ ਹਨ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਪੰਜਾਬੀ ਦੀ ਬਹੁਤ ਸੇਵਾ ਕੀਤੀ ਹੈ ਅਤੇ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕਿਹਾ ਜਿਸ ਨਾਲ ਇੰਨਾ ਬਵਾਲ ਹੋ ਰਿਹਾ ਹੈ। ਵੜਿੰਗ ਨੇ ਕਿਹਾ ਕਿ ਗੁਰਦਾਸ ਮਾਨ 50 ਸਾਲ ਤੋਂ ਪੰਜਾਬੀ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਨੇ ਅੱਜ ਤਕ ਵੀ ਕਿਸੇ ਨੂੰ ਮਾੜਾ ਨਹੀਂ ਬੋਲਿਆ। ਲਿਹਾਜ਼ਾ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ।