ਸਿਮਰਜੀਤ ਬੈਂਸ ਦੀ ਡੀ.ਸੀ. ਨਾਲ ਸਿੱਧੀ ਬਹਿਸ, ਦਫਤਰ ਵਿੱਚ ਦਿੱਤੀਆਂ ਧਮਕੀਆਂ

Tags

ਸਿਮਰਜੀਤ ਸਿੰਘ ਬੈਂਸ ਨਾਲ ਬਹਿਸ ਕਰ ਰਿਹਾ ਇਹ ਵਿਅਕਤੀ ਅਸਲ ਵਿੱਚ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਹੈ। ਡਿਪਟੀ ਸਾਹਬ ਇਸ ਗੱਲ ਤੋਂ ਭੜਕੇ ਨੇ ਕਿ ਪਟਾਕਾ ਫੈਕਟਰੀ ਧਮਾਕੇ ਦਾ ਇੱਕ ਪੀੜਤ ਸਤਨਾਮ ਸਿੰਘ ਉਨ੍ਹਾਂ ਕੋਲੋਂ ਪਿਤਾ ਦੀ ਲਾਸ਼ ਲੈਣ ਲਈ ਵਾਰ ਵਾਰ ਚੱਕਰ ਮਾਰ ਰਿਹਾ। ਇਸ ਤੋਂ ਭੜਕੇ ਡਿਪਟੀ ਸਾਹਬ ਨੇ ਉਸ ਨੂੰ ਦਫਤਰ ਤੋਂ ਬਾਹਰ ਕੱਢ ਦਿੱਤਾ। ਕੁਝ ਅਜਿਹਾ ਹੀ ਸਰੂਖ ਸਿਮਰਜੀਤ ਬੈਂਸ ਨਾਲ ਵੀ ਕੀਤਾ ਗਿਆ ਜਦੋਂ ਉਹ ਸਤਨਾਮ ਸਿੰਘ ਨੂੰ ਨਾਲ ਲੈ ਕੇ ਮਸਲੇ ਦਾ ਹੱਲ ਲੱਭਣ ਲਈ ਡੀ.ਸੀ. ਦੇ ਦਫਤਰ ਪਹੁੰਚੇ।

ਇਲਜ਼ਾਮ ਇਹ ਵੀ ਹੈ ਕਿ ਸਤਨਾਮ ਸਿੰਘ ਦੇ ਗਾਇਬ ਪਿਤਾ ਦੀ ਫੋਟੋ ਇੱਕ ਅਖਬਾਰ ਨੇ ਤਾਂ ਲਾ ਦਿੱਤੀ ਪਰ ਡਿਪਟੀ ਸਾਹਬ ਜਾਂ ਪ੍ਰਸ਼ਾਸਨ ਨੂੰ ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਪਤਾ। ਸਤਨਾਮ ਸਿੰਘ ਨੇ ਸਿਮਰਜੀਤ ਬੈਂਸ ਨੂੰ ਦੱਸਿਆ ਕਿ ਡਿਪਟੀ ਕਮਿਸ਼ਨਰ ਕਿਸੇ ਹੋਰ ਅਣਪਛਾਤੀ ਲਾਸ਼ ਨੂੰ ਆਪਣਾ ਪਿਤਾ ਮੰਨ ਕੇ ਸੰਸਕਾਰ ਕਰਨ ਲਈ ਜ਼ੋਰ ਪਾ ਰਿਹਾ ਸੀ ਕਿਉਂਕਿ ਉਹ ਲਾਸ਼ ਉਸ ਦੇ ਪਿਤਾ ਨਾਲ ਕੁਝ ਹੱਦ ਤੱਕ ਮੇਲ ਖਾਂਦੀ ਸੀ।
zz