ਪੰਜਾਬੀ ਗਾਇਕ ਗੁਰਦਾਸ ਮਾਨ ਵਿਰੁੱਧ ਸ਼ੁਰੂ ਹੋਇਆ ਵਿਰੋਧ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ | ਇਸੇ ਵਿਰੋਧ ਦੇ ਚੱਲਦਿਆਂ ਅੱਜ ਸੰਗਰੂਰ ਵਿਖੇ ਕੁਝ ਸਮਾਜ ਸੇਵੀਆਂ ਵਲੋਂ ਮਹਾਂਵੀਰ ਚੌਕ 'ਚ ਗੁਰਦਾਸ ਮਾਨ ਦਾ ਮੰੂਹ ਕਾਲਾ ਕੀਤਾ ਪੋਸਟਰ ਲਗਾ ਕੇ ਜੁੱਤੀਆਂ ਮਾਰੀਆਂ ਗਈਆਂ | 'ਆਪ' ਆਗੂ ਅਤੇ ਸਮਾਜ ਸੇਵੀ ਇੰਦਰਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਇਕੱਤਰ ਹੋਏ ਲੋਕਾਂ ਨੇ ਗੁਰਦਾਸ ਮਾਨ ਨੰੂ ਪੰਜਾਬੀ ਮਾਂ ਬੋਲੀ ਦਾ ਗਦਾਰ ਦੱਸਿਆ | ਇੱਕਤਰਤਾ ਨੂੰ ਸੰਬੋਧਨ ਕਰਦਿਆਂ ਇੰਦਰਪਾਲ ਸਿੰਘ ਨੇ ਕਿਹਾ ਕਿ ਗੁਰਦਾਸ ਮਾਨ ਆਰ.ਐਸ.ਐਸ. ਦੇ ਇਸ਼ਾਰਿਆਂ ਉੱਤੇ ਪੰਜਾਬੀ ਮਾਂ ਬੋਲੀ ਨੰੂ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ |
ਉਨ੍ਹਾਂ ਕਿਹਾ ਕਿ ਜਿਸ ਮਾਂ ਬੋਲੀ ਤੋਂ ਗੁਰਦਾਸ ਮਾਨ ਨੇ ਕਰੋੜਾਂ ਰੁਪਏ ਕਮਾਏ ਅਤੇ ਦੁਨੀਆ ਭਰ 'ਚ ਸ਼ੌਹਰਤ ਹਾਸਲ ਕੀਤੀ ਹੁਣ ਉਸੇ ਮਾਂ ਬੋਲੀ ਪੰਜਾਬੀ ਦੇ ਿਖ਼ਲਾਫ਼ ਚੱਲ ਕੇ ਗਦਾਰ ਹੋਣ ਦਾ ਸਬੂਤ ਦਿੱਤਾ ਹੈ | ਇੰਦਰਪਾਲ ਨੇ ਕਿਹਾ ਕਿ ਉਹ ਚੋਣ ਕਮਿਸ਼ਨਰ ਪਾਸ ਵੀ ਮੰਗ ਕਰਦੇ ਹਨ ਕਿ ਗੁਰਦਾਸ ਮਾਨ ਨੰ ਚੋਣ ਕਮਿਸ਼ਨ ਦੇ ਬਰੈਂਡ ਅਬੈਸਡਰ ਵਜੋਂ ਹਟਾਇਆ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਮੰਗ ਕਰਦੇ ਹਨ ਕਿ ਇੱਕ ਸਾਬਤ ਸੂਰਤ ਸਿੱਖ ਦੀ ਦਾੜੀ ਬਾਰੇ ਗਲਤ ਬੋਲਣ ਅਤੇ ਹੋਰ ਭੱਦੀ ਸ਼ਬਦਾਵਲੀ ਵਰਤਣ ਦੇ ਚੱਲਦਿਆਂ ਗੁਰਦਾਸ ਮਾਨ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ |