ਮੰਗਲਵਾਰ ਨੂੰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪਿੰਡ ਅਕਾਲਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਹ ਪਿੰਡ 'ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਪਹੁੰਚੇ ਸਨ। ਗੁਰਦਾਸ ਮਾਨ ਦੇ ਪੰਜਾਬੀ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਅਮੀਰ ਵਿਰਸੇ ਦੀ ਜੁਬਾਨ ਹੈ, ਪੂਰੀ ਦੁਨੀਆ 'ਚ ਫੈਲੀ ਹੋਈ ਹੈ। ਜੇਕਰ ਕੋਈ ਹੋਰ ਭਾਸ਼ਾ ਸਾਡੇ 'ਤੇ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਰਦਾਸ਼ਤ ਨਹੀਂ ਕਰਾਂਗੇ।
ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੇ ਜੋ ਬੋਲਿਆ ਹੈ, ਕਿਸੇ ਬੈਠਕ 'ਚ ਬੋਲਿਆ ਹੈ, ਜਿਸ ਵਿਚ ਸਾਬਤ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਭਾਵੇਂ ਉਹ ਕਿੰਨੇ ਵੀ ਵੱਡੇ ਅਹੁਦੇ 'ਤੇ ਹੋਵੇ, ਜੇਕਰ ਪੰਜਾਬੀ ਭਾਸ਼ਾ ਦੇ ਖ਼ਿਲਾਫ਼ ਕੁਝ ਬੋਲਦਾ ਹੈ ਤਾਂ ਲੋਕ ਬਰਦਾਸ਼ਤ ਨਹੀਂ ਕਰਨਗੇ। ਸਿੱਧੂ ਮੂਸੇਵਾਲਾ ਵੱਲੋਂ ਮਾਤਾ ਭਾਗ ਕੌਰ ਸਬੰਧੀ ਬੋਲੇ ਸ਼ਬਦ ਬਾਰੇ ਉਨ੍ਹਾਂ ਕਿਹਾ ਇਤਿਹਾਸ ਨਾਲ ਕੋਈ ਛੇੜਛਾੜ ਨਹੀਂ ਕਰਨੀ ਚਾਹੀਦੀ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਲੋਕ ਗੱਦੀ ਤੋਂ ਉਤਾਰਨਗੇ। ਜਿਵੇਂ ਬਾਦਲ ਪਰਿਵਾਰ ਨੂੰ ਰਾਜਨੀਤੀ ਤੋਂ ਦੂਰ ਕੀਤਾ ਹੈ।