ਪੰਜਾਬੀ ਯੂਨੀਵਰਸਿਟੀ ਵਿੱਚ ਕੁੜੀਆਂ ਛੇੜਦੇ ਮੁੰਡੇ ਕੈਮਰੇ ਵਿੱਚ ਹੋਏ ਕੈਦ

Tags

ਪੰਜਾਬੀ ਯੂਨੀਵਰਸਿਟੀ ਵਿਚ ਬੀਤੇ ਰਾਤ ਨੂੰ ਤਿੰਨ ਸ਼ਰਾਬੀਆਂ ਵੱਲੋਂ ਮੋਟਰਸਾਈਕਲ ਉਤੇ ਸਵਾਰ ਹੋ ਕੇ ਤਿੰਨ ਲੜਕਿਆਂ ਵੱਲੋਂ ਪੰਜ ਵਿਦਿਆਰਥਣਾਂ ਨਾਲ ਛੇੜਛਾੜ ਕੀਤੀ ਗਈ। ਵਿਦਿਆਰਥਣਾਂ ਨਾਲ ਕੀਤੀ ਜਾ ਰਹੀ ਛੇੜਛਾੜ ਦਾ ਵਿਰੋਧ ਕਰਦੇ ਹੋਏ ਜਦੋਂ ਕੁਝ ਲੜਕੇ ਬਚਾਅ ਲਈ ਆਏ ਤਾਂ ਸ਼ਰਾਬੀਆਂ ਨੇ ਉਨ੍ਹਾਂ ਦੀ ਮਾਰਕੁੱਟ ਕੀਤੀ। ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਦੋਂ ਕਿ ਇਕ ਲੜਕੀ ਦੇ ਸੱਟ ਲੱਗੀ ਹੈ। ਇਸ ਘਟਨਾ ਵਾਪਰਨ ਤੋਂ ਬਾਅਦ ਗੁੱਸੇ ਵਿਚ ਆਏ ਵਿਦਿਆਰਾਰਥੀਆਂ ਨੇ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਵਿਚ ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਧਰਨਾ ਲਗਾ ਦਿੱਤਾ।

ਇਸ ਦੌਰਾਨ ਮੁਲਜ਼ਮ ਲੜਕਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਵਿਦਿਆਰਥੀ ਆਗੂ ਲਖਵਿੰਦਰ ਸਿੰਘ, ਗੁਰਸੇਵਕ ਸਿੰਘ ਨੇ ਦੱਸਿਆ ਕਿ ਥਾਈਟਰ ਅਤੇ ਸੰਗੀਤ ਵਿਭਾਗ ਦਾ ਸਮਾਗਮ ਹੈ। ਇਸ ਵਿਚ ਪ੍ਰੋਗਰਾਮ ਪੇਸ਼ਕਾਰੀ ਦੇਣ ਲਈ ਰਹਿਸਲ ਕਰਕੇ ਐਤਵਾਰ ਰਾਤ ਕਰੀਬ 10 ਵਜੇ ਪੰਜ ਵਿਦਿਆਰਥਣਾਂ ਹੋਸਟਲ ਜਾ ਰਹੀਆਂ ਸਨ ਤਾਂ ਸ਼ਰਾਬੀ ਲੜਕਿਆਂ ਨੇ ਉਨ੍ਹਾਂ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਵਿਦਿਆਰਥਣਾਂ ਦੇ ਕਲਾਸ ਦੇ ਲੜਕਿਆਂ ਨੇ ਜਦੋਂ ਸ਼ਰਾਬੀਆਂ ਦਾ ਵਿਰੋਧ ਕਰਕੇ ਉਨ੍ਹਾਂ ਨੂੰ ਰੋਕਿਆ।

ਜਦੋਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਸਾਥੀ ਕੁਝ ਹੀ ਅੱਗੇ ਗਏ ਸਨ ਤਾਂ ਪਿੱਛੇ ਤੋਂ ਆਰੋਪੀਆਂ ਨੇ ਹੋਰ ਸਾਥੀਆਂ ਨੂੰ ਬੁਲਾਕੇ ਹਮਲਾ ਕਰ ਦਿੱਤਾ। ਇਸ ਦੌਰਾਨ ਲੜਕੀਆਂ ਦੀ ਮਦਦ ਕਰਨ ਵਾਲੇ ਵਿਦਿਆਰਥੀਆਂ ਦੀ ਮਾਰਕੁੱਟ ਕੀਤੀ। ਹਮਲੇ ਦੌਰਾਨ ਇਕ ਲੜਕੀ ਦੀ ਬਾਹ ਉਤੇ ਸੱਟ ਲੱਗੀ, ਜਦੋਂ ਕਿ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਯੂਨੀਅਨ ਦੇ ਆਗੂ ਦੇ ਸਿਰ ਵਿਚ ਗੰਭੀਰ ਸੱਟ ਲੱਗੀ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਆਰੋਪੀ ਅਜੇ ਫਰਾਰ ਹਨ।