ਅਮਰੀਕਾ ਵਿੱਚ ਮਾਰੇ ਗਏ ਮਰਹੂਮ ਸਿੱਖ ਪੁਲਿਸ ਅਫਸਰ ਦਾ ਧਮਾਕੇਦਾਰ ਇੰਟਰਵਿਊ

Tags

ਅਮਰੀਕਾ ਦੇ ਹਿਊਸਟਨ ਸ਼ਹਿਰ 'ਚ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਦੀ ਖ਼ਬਰ ਸੁਣ ਕੇ ਕਪੂਰਥਲਾ ਜ਼ਿਲ੍ਹੇ 'ਚ ਪੈਂਦੇ ਉਨ੍ਹਾਂ ਦੇ ਜੱਦੀ ਧਾਲੀਵਾਲ ਬੇਟ 'ਚ ਸੋਗ ਦੀ ਲਹਿਰ ਦੌੜ ਗਈ। ਦੱਸਣਯੋਗ ਹੈ ਕਿ 43 ਸਾਲਾ ਸੰਦੀਪ ਸਿੰਘ ਪਿਛਲੇ 25 ਸਾਲਾ ਤੋਂ ਅਮਰੀਕਾ 'ਚ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ 42 ਸਾਲਾ ਸੰਦੀਪ ਸਿੰਘ ਧਾਲੀਵਾਲ ਨੇ ਟ੍ਰੈਫਿਕ ਦੀ ਉਲੰਘਣਾ ਕਰਨ 'ਤੇ ਇਕ ਕਾਰ ਨੂੰ ਰੋਕਿਆ। ਗੁੱਸੇ 'ਚ ਕਾਰ ਸਵਾਰ ਨੇ ਸੰਦੀਪ ਧਾਲੀਵਾਲ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉੱਥੇ ਉਸ ਨੇ ਦਮ ਤੋੜ ਦਿੱਤਾ। ਉਸ ਦੀ ਮੌਤ ਪੁਲਸ ਵਿਭਾਗ ਲਈ ਇਕ ਮੰਦਭਾਗੀ ਖਬਰ ਹੈ। ਸੰਦੀਪ 3 ਬੱਚਿਆਂ ਦਾ ਪਿਤਾ ਸੀ। ਪੁਲਸ ਨੇ ਡੈਸ਼ ਕੈਮ 'ਚ ਰਿਕਾਰਡ ਵੀਡੀਓ ਦੇਖ ਕੇ ਦੱਸਿਆ ਕਿ ਕਾਰ ਸਵਾਰ ਤੇ ਸੰਦੀ ਵਿਚਕਾਰ ਲੰਬੀ ਬਹਿਸ ਨਹੀਂ ਹੋਈ ਪਰ ਹਮਲਾਵਰ ਨੇ ਇਕੋ ਦਮ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਵਿਅਕਤੀ ਤੇ ਇਕ ਔਰਤ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇੱਥੇ ਰਹਿੰਦੇ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ। ਹੈਰਿਸ ਕਾਉਂਟੀ ਸ਼ੈਰਿਫ ਨੇ ਕਿਹਾ ਕਿ ਸੰਦੀਪ ਸਿੰਘ ਇਕ ਵਧੀਆ ਇਨਸਾਨ ਸੀ ਅਤੇ ਆਪਣੀ ਡਿਊਟੀ ਪੂਰੀ ਜ਼ਿੰਮੇਦਾਰੀ ਨਾਲ ਨਿਭਾਉਂਦਾ ਸੀ।