2 ਦਿਨ ਥਾਣੇ ਰਹਿਣ ਤੋਂ ਬਾਅਦ ਦੇਖੋ ਕੀ ਬੋਲੇ ਐਲੀ ਮਾਂਗਟ

ਪਿਛਲੇ ਕਾਫੀ ਦਿਨਾਂ ਤੋਂ ਦੋ ਨਾਮਵਰ ਪੰਜਾਬੀ ਗਾਇਕਾਂ ਰੰਮੀ ਰੰਧਾਵਾ ਤੇ ਐਲੀ ਮਾਂਗਟ ਨੇ ਸੋਸ਼ਲ ਮੀਡੀਆ ਤੇ ਕਲੇਸ਼ ਪਾਇਆ ਹੋਇਆ ਸੀ। ਪਰ ਹੁਣ ਇਹ ਕਲੇਸ਼ ਕੋਰਟ ਤੱਕ ਪਹੁੰਚ ਚੁੱਕਿਆ ਹੈ। ਦਸ ਦਈਏ ਕਿ ਗਾਇਕ ਐਲੀ ਮਾਂਗਟ ਦੀ ਮੁਹਾਲੀ ਕੋਰਟ ਚ ਪੇਸ਼ੀ ਹੋਈ ਜਿਸ ਤੋਂ ਬਾਅਦ ਉਹਨਾਂ ਨੇ ਦੋ ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਸੀ। ਜਿਸ ਤੋਂ ਬਾਅਦ ਉਹਨਾਂ ਦੀ ਅੱਜ ਫਿਰ ਤੋਂ ਪੇਸ਼ੀ ਹੋਣ ਵਾਲੀ ਹੈ। ਦਸ ਦਈਏ ਕਿ ਕੋਰਟ ਨੇ ਐਲੀ ਮਾਂਗਟ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ ਤੇ ਭੇਜਿਆ ਸੀ ਜਿਸ ਤੋਂ ਬਾਅਦ ਐਲੀ ਮਾਂਗਟ ਨੂੰ ਕੋਰਟ ਚ ਪੇਸ਼ ਕੀਤਾ ਜਾਣਾ ਹੈ।

ਪਰ ਇਸ ਤੋਂ ਪਹਿਲਾ ਪੁਲਿਸ ਐਲੀ ਮਾਂਗਟ ਨੂੰ ਹਸਪਤਾਲ ਚ ਲੈ ਕੇ ਗਈ। ਦਸ ਦਈਏ ਸਿ ਹਸਪਤਾਲ ਚ ਐਲੀ ਮਾਂਗਟ ਦਾ ਮੈਡੀਕਲ ਟੈਸਟ ਕਰਵਾਇਆ ਗਿਆ। ਕਾਬਿਲੇਗੌਰ ਹੈ ਕਿ ਮੁਹਾਲੀ ‘ਚ ਕਾਨੂੰਨ ਵਿਵਸਥਾ ਵਿਗਾੜਨ ਕਰਕੇ ਕੋਰਟ ਨੇ ਐਲੀ ਮਾਂਗਟ ਨੂੰ ਰਿਮਾਂਡ ਤੇ ਭੇਜਿਆ ਸੀ। ਜਿਕਰ-ਏ-ਖਾਸ ਹੈ ਕਿ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੀ ਬਹਿਸ ਤੋਂ ਬਾਅਦ ਦੋਹਾਂ ਨੇ ਇਕ ਦੂਜੇ ਨੂੰ ਮੁਹਾਲੀ ਚ ਮਿਲਣ ਲਈ ਕਿਹਾ ਸੀ ਪਰ ਇਸ ਤੋਂ ਪਹਿਲਾ ਹੀ ਪੁਲਿਸ ਨੇ ਆਪਣੀ ਕਾਰਵਾਈ ਕਰ ਦਿੱਤੀ ਸੀ। ਤੇ ਐਲੀ ਮਾਂਗਟ ਤੇ ਰੰਮੀ ਰੰਧਾਵਾ ਨੂੰ ਹਿਰਾਸਤ ਚ ਲੈ ਲਿਆ ਸੀ।