ਆਖਰ ਕਿਸ ਗਲਤੀ ਦਾ ਕੱਟਿਆ ਪੁਲਿਸ ਨੇ 1.16 ਲੱਖ ਦਾ ਚਲਾਨ

Tags

ਨਵੇਂ ਮੋਟਰ ਵਹੀਕਲ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ ‘ਚ ਰਾਜਧਾਨੀ ਦਿੱਲੀ ਦੇ ਟਰਾਂਸਪੋਰਟ ਦੇ ਟਰੱਕ ਦਾ ਹਰਿਆਣਾ ਦੇ ਰੇਵਾੜੀ ‘ਚ ਓਵਰਲੋਡਿੰਗ ਦੇ ਜੁਰਮ ‘ਚ 1.16 ਲੱਖ ਰੁਪਏ ਦਾ ਚਲਾਨ ਹੋਇਆ। ਇਸ ਤੋਂ ਬਾਅਦ ਟਰੱਕ ਡਰਾਈਵਰ ਨੂੰ ਆਰਟੀਓ ਦਫਤਰ ਚਲਾਨ ਭਰਨ ਨੂੰ ਕਿਹਾ। ਇੰਨੀ ਜ਼ਿਆਦਾ ਰਕਮ ਵੇਖ ਉਸ ਨੂੰ ਲਾਲਚ ਆ ਗਿਆ ਤੇ ਡਰਾਈਵਰ ਪੈਸੇ ਲੈ ਫਰਾਰ ਹੋ ਗਿਆ। ਟਰੱਕ ਮਾਲਕ ਦੇ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਡਰਾਈਵਰ ਨੇ ਫੋਨ ਨਹੀਂ ਚੁੱਕਿਆ।

ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਟਰੱਕ ਮਾਲਕ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਕਿਉਂਕਿ ਇੰਨਾ ਜ਼ਿਆਦਾ ਚਲਾਨ ਹੋਣ ਕਰਕੇ ਟਰੱਕ ਮਾਲਕ ਨੇ ਡਰਾਈਵਰ ਦੇ ਥੱਪੜ ਮਾਰ ਦਿੱਤਾ ਸੀ। ਦੱਸ ਦਈਏ ਕਿ ਟ੍ਰੈਫਿਕ ਨਿਯਮ ਦੇ ਬਦਲਾਅ ਤੋਂ ਬਾਅਦ ਹੁਣ ਓਵਰਲੋਡਿੰਗ ‘ਤੇ ਪਨੈਲਟੀ ਦੋ ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।ਇਸ ਤੋਂ ਬਾਅਦ ਟਰੱਕ ਮਾਲਕ ਨੇ ਡਰਾਈਵਰ ਖਿਲਾਫ ਐਫਆਈਆਰ ਦਰਜ ਕਰਵਾਈ। ਪੁਲਿਸ ਨੇ ਡਰਾਈਵਰ ਖਿਲਾਫ ਕ੍ਰਿਮੀਨਲ ਬ੍ਰੀਚ ਆਫ਼ ਟਰੱਸਟ ਦਾ ਕੇਸ ਦਾਇਰ ਕੀਤਾ। ਇਸ ਤੋਂ ਬਾਅਦ ਡਰਾਈਵਰ ਨੂੰ ਯੂਪੀ ਦੇ ਫਿਰੋਜ਼ਾਬਾਦ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਸ ਤੋਂ ਪੈਸੇ ਬਰਾਮਦ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਚਲਾਨ ਭਰਣ ਲਈ ਪੈਸੇ ਦਿੱਤੇ ਗਏ ਸੀ।